ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਅਕਤੂਬਰ
ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਦੱਬੀਆਂ ਹੋਈਆਂ ਹਨ ਉਹ ਖਾਲੀ ਕਰ ਦੇਣ ਨਹੀਂ ਫਿਰ ਸਰਕਾਰ ਨੇ ਖਾਲੀ ਕਰਾਉਣੀਆਂ ਹਨ। ਨੇੜਲੇ ਪਿੰਡ ਭੁਟਾਲ ਕਲਾਂ ਤੋਂ ਲਹਿਲ ਕਲਾਂ, ਆਲਮਪੁਰ ,ਗੁਰਨੇ ਤੱਕ ਬਣਾਈ 7-8 ਕਿਲੋਮੀਟਰ ਅਤੇ 18 ਫੁੱਟ ਚੌੜਾਈ ਵਾਲੀ ਸੜਕ ਦਾ ਕੰਮ ਮੁਕੰਮਲ ਹੋਣ ਉਪਰੰਤ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਸੜਕ ਪ੍ਰਤੀ ਹਲਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ ਜੋ ਅੱਜ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ, ਕਿ ਸਾਰੀਆਂ ਹੀ ਸੜਕਾਂ ਚੌੜੀਆਂ ਕੀਤੀਆਂ ਜਾਣਗੀਆਂ ਅਤੇ ਨਵੀਆਂ ਵੀ ਬਣਾਈਆਂ ਜਾਣਗੀਆਂ। ਇਸ ਮੌਕੇ ਹਲਕੇ ਦੀਆਂ ਕਾਫ਼ੀ ਸਮੱਸਿਆਵਾਂ ਮੌਕੇ ’ਤੇ ਹੀ ਅਫ਼ਸਰਾਂ ਨਾਲ ਗੱਲ ਕਰ ਕੇ ਦੂਰ ਕਰਵਾਈਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਪੀਏ ਰਾਕੇਸ਼ ਕੁਮਾਰ ਗੁਪਤਾ, ‘ਆਪ’ ਆਗੂ ਦੀਪਕ ਜੈਨ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਮਾਸਟਰ ਹਰਪਾਲ ਸ਼ਰਮਾ, ਚਮਕੌਰ ਸਿੰਘ ਸਰਾਓ, ਵਰਿੰਦਰ ਸਿੰਘ ਧੱਕੜ, ਗੁਰਪ੍ਰੀਤ ਸਿੰਘ ਰੰਧਾਵਾ, ਜਸਪਾਲ ਸ਼ਰਮਾ ਪੰਚ, ਮਨੀਸ਼ ਸ਼ਰਮਾ, ਗੁਰਤੇਜ ਸਿੰਘ ਸਰਾਓ, ਜਗਜੀਤ ਸਿੰਘ ਮੌਜੂਦ ਸਨ।