ਪੱਤਰ ਪ੍ਰੇਰਕ
ਸ਼ੇਰਪੁਰ, 30 ਜੂਨ
ਆਮ ਆਦਮੀ ਪਾਰਟੀ ਘੱਟ ਗਿਣਤੀਆਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਭਸੌੜ ਨੇ ਪਿੰਡ ਰੰਗੀਆਂ ਵਿੱਚ ਰਜਵਾਹੇ ਦੇ ਮੋਘਾ ਨੰਬਰ 7490 ’ਚੋਂ ਖੇਤਾਂ ਵੱਲ ਪਾਣੀ ਛੱਡ ਕੇ ਨਵੀਂ ਪਾਈਪਲਾਈਨ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਯੂਥ ਵਿੰਗ ਆਗੂ ਅਮਰਦੀਪ ਸਿੰਘ ਧਾਂਦਰਾ, ਬਲਾਕ ਪ੍ਰਧਾਨ ਸੁਰਜੀਤ ਸਿੰਘ ਰਾਜੋਮਾਜਰਾ ਅਤੇ ਸਰਪੰਚ ਦਲਵੀਰ ਸਿੰਘ, ਮੋਹਤਵਰ ਹਰਪ੍ਰੀਤ ਸਿੰਘ ਅਤੇ ਭੋਲਾ ਸਿੰਘ ਆਦਿ ਖਾਸ ਤੌਰ ’ਤੇ ਹਾਜ਼ਰ ਸਨ। ਡਾ. ਭਸੌੜ ਨੇ ਦਾਅਵਾ ਕਰਦਿਆਂ ਦੱਸਿਆ ਕਿ ਤਕਰੀਬਨ 30 ਲੱਖ ਦੀ ਲਾਗਤ ਨਾਲ ਪਾਈ ਗਈ ਪਾਈਪਲਾਈਨ ਰਾਹੀਂ ਪਿੰਡ ਦੇ ਕਿਸਾਨਾਂ ਦੇ ਤਕਰੀਬਨ ਦੋ ਸੌ ਏਕੜ ਤੋਂ ਵੱਧ ਰਕਬੇ ਨੂੰ ਪਾਣੀ ਲੱਗੇਗਾ। ਪਿੰਡ ਦੇ ਕਿਸਾਨਾਂ ਨੇ ਜਿੱਥੇ ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ, ਉੱਥੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਪਾਰਟੀ ਦੇ ਉੱਦਮ ਦੀ ਸ਼ਲਾਘਾ ਕੀਤੀ।