ਦਿੜ੍ਹਬਾ ਮੰਡੀ: ਜਥੇਦਾਰ ਬੰਤ ਸਿੰਘ ਜੌਹਲ ਦੀ ਪਤਨੀ ਮਾਤਾ ਭਗਵਾਨ ਕੌਰ ਨੇ ਊਨ੍ਹਾਂ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘਰੌਲ ਵਿੱਚ ਜਥੇਦਾਰ ਬੰਤ ਸਿੰਘ ਜੌਹਲ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਅਤੇ ਸ੍ਰੀ ਢੀਂਡਸਾ ਦੇ ਮੀਡੀਆ ਸਕੱਤਰ ਗੁਰਮੀਤ ਸਿੰਘ ਜੌਹਲ, ਸਤਗੁਰ ਸਿੰਘ ਨਮੋਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਅਮਨ ਸਿੰਘ ਬਘਰੌਲ ਆਗੂ ਯੂਥ ਕਲੱਬ ਬਘਰੌਲ, ਮਾਸਟਰ ਸੁਨੀਲ ਕੁਮਾਰ, ਹਰਤੇਜ ਸਿੰਘ ਕੌਹਰੀਆਂ, ਪਿੰਡ ਦੇ ਪਤਵੰਤੇ ਅਤੇ ਸਕੂਲ ਸਟਾਫ ਹਾਜ਼ਰ ਸੀ। ਸਰਪੰਚ ਹਰਤਾਰ ਸਿੰਘ ਤੇ ਪਿੰਡ ਵਾਸੀਆਂ ਨੇ ਗਰਾਂਟ ਦੇਣ ਲਈ ਸ੍ਰੀ ਢੀਂਡਸਾ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ