ਪੱਤਰ ਪ੍ਰੇਰਕ
ਅਮਰਗੜ੍ਹ, 23 ਅਪਰੈਲ
ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪਿੰਡ ਬਨਭੌਰਾ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦੇਣ ਲਈ ਕੋਟਲਾ ਬਰਾਂਚ ਵਿੱਚ ਮੋਘੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਮੋਘੇ ਦਾ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਇਸ ਮੌਕੇ ਇੰਜਨੀਅਰ ਸੁਖਦੀਪ ਸਿੰਘ ਸਰਕਲ ਪਟਿਆਲਾ, ਸੰਦੀਪ ਸਿੰਘ ਮਾਂਗਟ, ਵਿਸ਼ਵਪਾਲ ਗੋਇਲ, ਸਰਪੰਚ ਕਮਲਜੀਤ ਕੌਰ, ਮਨਜਿੰਦਰ ਸਿੰਘ ਬਿੱਟਾ ਆਦਿ ਹਾਜ਼ਰ ਸਨ।