ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੁਲਾਈ
ਅਕਾਲ ਗਰੁੱਪ ਆਫ਼ ਇੰਸਟੀਚਿਊਟ ਦੀ ਸਰਪ੍ਰਸਤੀ ਹੇਠ ਚੱਲ ਰਹੇ ਅਕਾਲ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਫਤਹਿਗੜ੍ਹ ਛੰਨਾਂ ਵਿੱਚ ਅੱਜ ‘ਬ੍ਰਿਗੇਡੀਅਰ ਪ੍ਰੀਤਮ ਸਿੰਘ ਸਟੇਡੀਅਮ’ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪੁੱਜੇ ਉਹਨ੍ਹਾਂ ਦੇ ਸਪੁੱਤਰ ਕਰਨਲ ਡੀਪੀ ਸਿੰਘ ਵਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਿਆ ਗਿਆ। ਉਪਰੰਤ ਮੁੱਖ ਮਹਿਮਾਨ ਸਮੇਤ ਵੱਖ-ਵੱਖ ਬੁਲਾਰਿਆਂ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮਗਰੋਂ ਪਿੰਡ ਦੇਹ ਕਲਾਂ ਦੇ ਮਹਾਨ ਸਪੂਤ ਬ੍ਰਿਗੇਡੀਅਰ ਦੀ ਯਾਦ ਨੂੰ ਬੂਟਾ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਇੰਸਟੀਚਿਊਟਸ ਦੇ ਚੇਅਰਮੈਨ ਕਰਨਵੀਰ ਸਿੰਘ ਸਬਿੀਆ ਨੇ ਕਿਹਾ ਕਿ ਇਹ ਸਟੇਡੀਅਮ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਿਤ ਹੈ। ਇਸ ਮੌਕੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਨਾਲ ਸਬੰਧਤ ਇੱਕ ਡਾਕੂਮੈਂਟਰੀ ਫਿਲਮ ਵੀ ਵਿਖਾਈ ਗਈ। ਸਮਾਗਮ ’ਚ ਕਰਨਲ ਡੀਪੀ ਦਾ ਪਰਿਵਾਰ, ਡਾ. ਤੇਜਵੰਤ ਮਾਨ, ਹਰਮੀਤ ਸਿੰਘ ਜੰਮੂ, ਤੋਤਾ ਸਿੰਘ ਦੀਨਾ ਸਾਹਿਬ, ਡਾ. ਹਰਜੀਤ ਕੌਰ, ਰਾਜਿੰਦਰਪਾਲ ਭੱਲੂ, ਐਡਵੋਕੇਟ ਜਗਦੀਪ ਸਿੰਘ ਆਦਿ ਸ਼ਾਮਲ ਹੋਏ।