ਕਰਮਵੀਰ ਸੈਣੀ
ਮੂਨਕ, 9 ਸਤੰਬਰ
ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਬਲਾਕ ਅੰਨਦਾਣਾ ਐਂਟ ਮੂਨਕ ਦੇ ਵਰਕਰਾਂ ਵੱਲੋਂ ਕਿਰਨਾ ਦੇਵੀ ਬਲਾਕ ਸੈਕਟਰੀ ਦੀ ਅਗਵਾਈ ਵਿੱਚ ਮਾਨਸਾ ਵਿੱਚ ਸਥਾਨਕ ਪੁਲੀਸ ਪ੍ਰਸ਼ਾਸਨ ਵੱਲੋਂ ਸੀਟੂ ਦਫਤਰ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੰਜਾਬ ਸੀਟੂ ਦੇ ਸੁਬਾਈ ਉਪ ਪ੍ਰਧਾਨ ਕਾ. ਕੁਲਵਿੰਦਰ ਸਿੰਘ ਉੱਡਤ ਸਮੇਤ ਸੀਟੂ ਵਰਕਰਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਉੱਤੇ ਦਮਨ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲੀਸ ਸਟੇਸ਼ਨਾਂ ਵਿੱਚ ਤਸ਼ੱਦਦ ਕਰਨ ਵਿਰੁੱਧ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਦਫਤਰ ਮੂਨਕ ਦੇ ਬਾਹਰ ਗੇਟ ਅੱਗੇ ਪੰਜਾਬ ਪੁਲੀਸ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਬਲਾਕ ਸੈਕਟਰੀ ਕਿਰਨਾ ਦੇਵੀ ਨੇ ਦੱਸਿਆ ਕਿ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ’ਤੇ ਮੌਕੇ ’ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਨਾਇਬ ਤਹਿਸੀਲਦਾਰ ਵੀਨਾ ਰਾਣੀ ਨੂੰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਕਤ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਕੌਰ ਬੰਗਾਂ, ਮਲਕੀਤ ਕੌਰ ਸਲੇਮਗੜ੍ਹ, ਸਿੰਦਰ ਕੌਰ ਸਰਕਲ ਪ੍ਰਧਾਨ, ਸਰੋਜ ਬੁਸਿਹਰਾ, ਕੁਲਵੰਤ ਬੁਸਿਹਰਾ ਆਦਿ ਹਾਜ਼ਰ ਸਨ।