ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) : ਸਥਾਨਕ ਨਗਰ ਕੌਂਸਲ ਦੇ ਕੁੱਲ 33 ਵਾਰਡਾਂ ਦੇ ਪ੍ਰਾਪਤ ਚੋਣ ਨਤੀਜਿਆਂ ‘ਚ ਕਾਂਗਰਸ ਪਾਰਟੀ 21 ਵਾਰਡਾਂ, ਅਕਾਲੀ ਦਲ 8 ਵਾਰਡਾਂ , ਭਾਜਪਾ 2, ਆਮ ਆਦਮੀ ਪਾਰਟੀ ਦੇ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਿਹਾ। ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਜਰਾਂ, ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੁਹੰਮਦ ਅਖ਼ਤਰ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਅਖ਼ਤਰੀ, ਵਾਰਡ ਨੰਬਰ 4 ਤੋਂ ਕਾਂਗਰਸ ਦਾ ਮੁਹੰਮਦ ਇਕਬਾਲ, ਵਾਰਡ ਨੰਬਰ 5 ਤੋਂ ਕਾਂਗਰਸ ਦੀ ਸਫੀਆ ਪ੍ਰਵੀਨ, ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਮੁਹੰਮਦ ਇਸਮਾਇਲ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਮਨਜੀਤ ਕੌਰ, ਵਾਰਡ ਨੰਬਰ 8 ਤੋਂ ਕਾਂਗਰਸ ਦਾ ਮੁਹੰਮਦ ਹਬੀਬ, ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਨਮ, ਵਾਰਡ ਨੰਬਰ 10 ਤੋਂ ਕਾਂਗਰਸ ਦਾ ਮਹਿੰਦਰ ਸਿੰਘ ਪਰੂਥੀ, ਵਾਰਡ ਨੰਬਰ 11 ਤੋਂ ਕਾਂਗਰਸ ਦੀ ਕੁਲਵੰਤ ਕੌਰ, ਵਾਰਡ ਨੰਬਰ 12 ਤੋਂ ਕਾਂਗਰਸ ਦਾ ਮਨੋਜ ਕੁਮਾਰ ਉਪਲ, ਵਾਰਡ ਨੰਬਰ 13 ਤੋਂ ਭਾਜਪਾ ਦੀ ਨੀਨਾ ਕਿੰਗਰ, ਵਾਰਡ 14 ਤੋਂ ਕਾਂਗਰਸ ਦਾ ਅਜੈ ਕੁਮਾਰ, ਵਾਰਡ ਨੰਬਰ 15 ਤੋਂ ਕਾਂਗਰਸ ਦੀ ਅੰਜੂ, ਵਾਰਡ ਨੰਬਰ 16 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੁਹੰਮਦ ਸ਼ਕੀਲ, ਵਾਰਡ ਨੰਬਰ 17 ਤੋਂ ਕਾਂਗਰਸ ਦੀ ਯਾਸਮੀਨ, ਵਾਰਡ ਨੰਬਰ18 ਤੋਂ ਕਾਂਗਰਸ ਦਾ ਮੁਹੰਮਦ ਅਕਬਰ, ਵਾਰਡ ਨੰਬਰ 19 ਤੋਂ ਭਾਜਪਾ ਦੀ ਮਾਲਤੀ ਸਿੰਗਲਾ, ਵਾਰਡ ਨੰਬਰ 20 ਤੋਂ ਕਾਂਗਰਸ ਦੇ ਨੌਸ਼ਾਦ ਅਨਵਰ, ਵਾਰਡ ਨੰਬਰ 21 ਤੋਂ ਕਾਂਗਰਸ ਦੀ ਬਸ਼ੀਰਾਂ, ਵਾਰਡ 22 ਤੋਂ ਕਾਂਗਰਸ ਦਾ ਅਬਦੁਲ ਰਹਿਮਾਨ, ਵਾਰਡ ਨੰਬਰ 23 ਤੋਂ ਕਾਂਗਰਸ ਦੀ ਮੰਜੂ ਜੈਨ, ਵਾਰਡ ਨੰਬਰ 24 ਤੋਂ ਕਾਂਗਰਸ ਦੇ ਫਾਰੂਕ ਅਹਿਮਦ ਅਨਸਾਰੀ, ਵਾਰਡ ਨੰਬਰ 25 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਬਾਨਾ, ਵਾਰਡ ਨੰਬਰ ,26 ਤੋਂ ਆਮ ਆਦਮੀ ਪਾਰਟੀ ਦੀ ਜ਼ੁਬੈਦਾਂ ਖ਼ਾਤੂਨ, ਵਾਰਡ ਨੰਬਰ 27 ਤੋਂ ਕਾਂਗਰਸ ਦੀ ਈਸਾ ਅਕਰਮ, ਵਾਰਡ ਨੰਬਰ 28 ਤੋਂ ਕਾਂਗਰਸ ਦੀ ਰਜ਼ੀਆ ਪ੍ਰਵੀਨ, ਵਾਰਡ ਨੰਬਰ 29 ਤੋਂ ਕਾਂਗਰਸ ਦੀ ਨਸਰੀਨ, ਵਾਰਡ ਨੰਬਰ 30 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੁਹੰਮਦ ਨਜ਼ੀਰ , ਵਾਰਡ ਨੰਬਰ 31 ਤੋਂ ਕਾਂਗਰਸ ਦੀ ਫ਼ਿਰਦੋਸ਼, ਵਾਰਡ ਨੰਬਰ 32 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੂਨੀਆ ਬੇਗ਼ਮ ਅਤੇ ਵਾਰਡ ਨੰਬਰ 33 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਕਬਿ ਅਲੀ ਰਾਜਾ ਜੇਤੂ ਰਿਹਾ ।