ਮਾਲੇਰਕੋਟਲਾ: ਪੰਜਾਬੀ ਸਾਹਿਤ ਸਭਾ (ਸੰਸਥਾਪਕ ਸਵਰਗੀ ਕਰਤਾਰ ਸਿੰਘ ਪੰਛੀ), ਸਾਹਿਤ ਸਭਾ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵੱਲੋਂ ਇੱਕ ਸਾਂਝੀ ਸਾਹਿਤਕ ਗੋਸ਼ਟੀ ਦੌਰਾਨ ਗ਼ਜ਼ਲ ਸੰਗ੍ਰਹਿ ‘ਕਰੋਨਾ ਕਾਲ’ ਦੇ ਰਚੇਤਾ ਸ਼ਾਇਰ ਮਦਨ ਮਦਹੋਸ਼ ਦਾ ਸਨਮਾਨ ਕੀਤਾ ਗਿਆ। ਗੋਸ਼ਟੀ ਦੌਰਾਨ ਡਾ. ਸਤੀਸ਼ ਕਪੂਰ, ਡਾ. ਚੰਦਰ ਸ਼ੇਖਰ, ਮਹਿੰਦਰ ਦੀਪ, ਨਾਹਰ ਸਿੰਘ ਮੁਬਾਰਕਪੁਰੀ, ਮਦਨ ਮਦਹੋਸ਼, ਅਸ਼ੋਕ ਦੀਪਕ, ਰਾਕੇਸ਼ ਸ਼ਰਮਾ ਅਤੇ ਦਿਲਸ਼ਾਦ ਜਮਾਲਪੁਰੀ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। -ਪੱਤਰ ਪ੍ਰੇਰਕ