ਮੁਕੰਦ ਸਿੰਘ ਚੀਮਾ
ਸੰਦੌੜ, 11 ਅਗਸਤ
ਪਿੰਡ ਫਰਵਾਲੀ ਵਿਦੇਸ਼ਾਂ ਵਿਚ ਰਹਿੰਦੇ ਪਰਵਾਸੀਆਂ ਨੇ ਨਿਵੇਕਲਾ ਉਪਰਾਲਾ ਕਰਦੇ ਹੋਏ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਸਾਰਾ ਏਅਰ ਕੰਡੀਸ਼ਨ ਸਹੂਲਤ ਵਾਲਾ ਸਕੂਲ ਬਣਾ ਕੇ ਮਿਸਾਲ ਪੇਸ਼ ਕੀਤੀ ਹੈ। ਇਹ ਸਕੂਲ ਜ਼ਿਲ੍ਹਾ ਮਾਲੇਰਕੋਟਲਾ ਦਾ ਪਹਿਲਾ ਏਸੀ ਸਹੂਲਤ ਵਾਲਾ ਸਕੂਲ ਬਣ ਗਿਆ ਹੈ। ਪਿੰਡ ਫਰਵਾਲੀ ਦੇ ਅਮਰੀਕਾ ਵਿਚ ਰਹਿੰਦੇ ਜਸਵਿੰਦਰ ਸਿੰਘ ਬਿੰਦਾ ਗਰੇਵਾਲ, ਜਗਦੀਪ ਸਿੰਘ ਬਦੋਹਲ ਕੈਨੇਡਾ, ਪਰਮਜੀਤ ਕੌਰ ਪੁੱਤਰੀ ਗੁਰਦੇਵ ਸਿੰਘ ਸੋਹੀ ਕੈਨੇਡਾ ਨੇ ਸਕੂਲ ਦੇ ਸਾਰੇ ਕਮਰਿਆਂ ਵਿਚ ਨਵੇਂ ਏਸੀ ਲਗਵਾਏ। ਹੈੱਡ ਟੀਚਰ ਮਨਵੀਰ ਕੌਰ ਅਤੇ ਮਾਸਟਰ ਅੰਮ੍ਰਿਤਪਾਲ ਸਿੰਘ ਬਿਸ਼ਨਗ੍ਹੜ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸਬੰਧਤ ਪਰਿਵਾਰਾਂ ਦੇ ਮੈਂਬਰਾਂ ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਬਾਵਾ ਅਤੇ ਜਸਵਿੰਦਰ ਸਿੰਘ ਸੋਹੀ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।
ਮਾਸਟਰ ਅੰਮ੍ਰਿਤਪਾਲ ਸਿੰਘ ਬਿਸ਼ਨਗੜ੍ਹ ਨੇ ਕਿਹਾ ਕਿ ਭਾਵੇਂ ਕਿ ਸਿੱਖਿਆ ਵਿਭਾਗ ਵੀ ਵਿਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਪਰ ਸਕੂਲ ਦੇ ਢਾਂਚੇ ਅਤੇ ਬੱਚਿਆਂ ਲਈ ਲੋੜੀਦੀਆਂ ਸਹੂਲਤਾਂ ਲਈ ਪਰਵਾਸੀ ਪੰਜਾਬੀਆਂ ਵੱਲੋਂ ਦਿੱਤਾ ਗਿਆ ਯੋਗਦਾਨ ਵੀ ਅਹਿਮ ਹੈ। ਇਸ ਮੌਕੇ ਹਰਪ੍ਰੀਤ ਸਿੰਘ ਸੰਦੌੜ, ਰਣਜੀਤ ਸਿੰਘ ਮੁਨੀਮ, ਨੌਜਵਾਨ ਆਗੂ ਜੱਸੂ ਫਰਵਾਲੀ, ਚੇਅਰਮੈਨ ਹਰਮੀਤ ਸਿੰਘ, ਵੇਦ ਪ੍ਰਕਾਸ ਫਰਵਾਲੀ, ਮਨਜੀਤ ਸਿੰਘ ਪੰਚ, ਮਲਕੀਤ ਸਿੰਘ ਪੰਚ, ਮਾਸਟਰ ਕੁਲਦੀਪ ਸਿੰਘ, ਮਾਸਟਰ ਨਿਸ਼ਾਨ ਸਿੰਘ,ਪੁਸ਼ਪਾ ਰਾਣੀ, ਜਸਵਿੰਦਰ ਕੌਰ, ਰਮਨਦੀਪ ਕੌਰ, ਪਰਮਜੀਤ ਕੌਰ ਅਤੇ ਸਤਪਾਲ ਕੌਰ ਵੀ ਹਾਜ਼ਰ ਸਨ।