ਪੱਤਰ ਪ੍ਰੇਰਕ
ਭਵਾਨੀਗੜ੍ਹ, 8 ਦਸੰਬਰ
ਇੱਥੇ ਕਾਕੜਾ ਰੋਡ ’ਤੇ ਸ੍ਰੀ ਗੁਰੂ ਤੇਗ ਬਹਾਦਰ ਸੱਥ ਭਵਾਨੀਗੜ੍ਹ ਵੱਲੋਂ ਕਿਸਾਨੀ ਸੰਘਰਸ਼ ਵਿੱਚ ਪੂਰਾ ਇੱਕ ਸਾਲ ਦਿੱਲੀ ਰਹਿ ਕੇ ਆਪਣਾ ਯੋਗਦਾਨ ਪਾਉਣ ਅਤੇ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਭਵਾਨੀਗੜ੍ਹ ਪਹੁੰਚਣ ’ਤੇ ਕਿਸਾਨ ਗੱਜਣ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਜਣ ਸਿੰਘ ਨੂੰ ਸਨਮਾਨਿਤ ਕਰਨ ਵਾਲਿਆਂ ਵਿੱਚ ਕਿਸਾਨ ਆਗੂ ਮਾਲਵਿੰਦਰ ਸਿੰਘ, ਬਲਵਿੰਦਰ ਸਿੰਘ ਘਾਬਦੀਆ, ਅਵਤਾਰ ਸਿੰਘ ਘਾਬਦੀਆ, ਗੁਰਮੀਤ ਸਿੰਘ, ਭਗਤ ਸਿੰਘ, ਬਘੇਲ ਸਿੰਘ ਆਦਿ ਹਾਜ਼ਰ ਸਨ।