ਮੁਕੰਦ ਸਿੰਘ ਚੀਮਾ
ਸੰਦੌੜ, 23 ਜੂਨ
ਵਿਸ਼ਵ ਪੱਧਰ ’ਤੇ ਦਸਤਾਰ ਦੇ ਖੇਤਰ ਵਿਚ ਸੇਵਾਵਾਂ ਨਿਭਾ ਰਹੀ ਸੰਸਥਾ ‘ਵਿਰਸਾ ਸੰਭਾਲ ਸਰਦਾਰੀ ਲਹਿਰ’ ਪੰਜਾਬ ਦਾ ਕਮਿਸ਼ਨਰ ਪਬਲਿਕ ਸਰਵਿਸਿਜ ਪੰਜਾਬ ਇੰਜਨੀਅਰ ਬਿਕਰਮਜੀਤ ਸਿੰਘ ਖ਼ਾਲਸਾ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਸ੍ਰੀ ਖਾਲਸਾ ਨੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ ਅਤੇ ਸਰਪ੍ਰਸਤ ਵੈਦ ਨਰਿੰਦਰ ਸਿੰਘ ਗਿੱਲ ਦਾ ਵਿਸੇਸ਼ ਸਨਮਾਨ ਕੀਤਾ। ਸ੍ਰੀ ਖ਼ਾਲਸਾ ਨੇ ਦੱਸਿਆ ਕਿ ਮਨਦੀਪ ਸਿੰਘ ਖੁਰਦ ਤੇ ਉਨ੍ਹਾਂ ਦੀ ਟੀਮ ਵੱਲੋਂ ਦਸਤਾਰ ਤੇ ਧਾਰਮਿਕ ਖੇਤਰ ਸਣੇ ਸਮਾਜਿਕ ਖੇਤਰ ਵਿਚ ਕਰੋਨਾਵਾਇਰਸ ਦੇ ਚਲਦਿਆਂ ਹਜ਼ਾਰਾਂ ਮਾਸਕਾਂ, ਲੰਗਰ, ਲੋੜਵੰਦਾਂ ਨੂੰ ਰਾਸ਼ਨ ਦੀ ਸੇਵਾ, ਖ਼ੂਨਦਾਨ ਕੈਂਪ ਦੀ ਸੇਵਾ ਨਿਭਾਈ ਗਈ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਵਿਸ਼ਵ ਪੱਧਰ ’ਤੇ ਦਸਤਾਰ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਸੰਸਥਾ ਦੀਆਂ ਸੇਵਾਵਾਂ ਅਣਥੱਕ ਹਨ।