ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ-2022 ਦੇ ਚੱਲ ਰਹੇ ਰਾਜ ਪੱਧਰੀ ਮੁਕਾਬਲਿਆਂ ਦੇ ਪੰਜਵੇਂ ਦਿਨ ਸੰਗਰੂਰ ਜ਼ਿਲ੍ਹੇ ’ਚ ਅਥਲੈਟਿਕਸ, ਕਿੱਕ ਬਾਕਸਿੰਗ, ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਅੰਡਰ 14, 17, 21, 21-40 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡੀਸੀ ਜਤਿੰਦਰ ਜ਼ੋਰਵਾਲ ਨੇ ਪੁੱਜ ਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਏਡੀਸੀ ਵਰਜੀਤ ਵਾਲੀਆ ਅਤੇ ਡੀਐੱਮ ਖੇਡਾਂ ਵਰਿੰਦਰ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਨੇ ਦੱਸਿਆ ਕਿ ਅੱਜ ਕਿੱਕ ਬਾਕਸਿੰਗ ਦੇ ਭਾਰ ਵਰਗ-32 ਕਿਲੋ ਅੰਡਰ-17 (ਲੜਕੀਆਂ) ਵਿੱਚ ਕੋਮਲ (ਮੁਕਤਸਰ ਸਾਹਿਬ), ਜਸਵਿੰਦਰ (ਰੋਪੜ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ। ਭਾਰ ਵਰਗ-42 ਕਿਲੋ ਅੰਡਰ-17 (ਲੜਕੀਆਂ) ਵਿੱਚ ਅਮਨਦੀਪ ਕੌਰ (ਮੁਕਤਸਰ ਸਾਹਿਬ), ਮਨਪ੍ਰੀਤ ਕੌਰ (ਫਿਰੋਜ਼ਪੁਰ) ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ -37 ਕਿਲੋ ਅੰਡਰ 17 (ਲੜਕੀਆਂ) ਵਿੱਚ ਰਜਨੀ (ਬਰਨਾਲਾ), ਜਸ਼ਨਪ੍ਰੀਤ ਕੌਰ (ਮਾਨਸਾ) ਕ੍ਰਮਵਾਰ ਪਹਿਲੇ ਦੂਜੇ ਸਥਾਨ ’ਤੇ ਆਈਆਂ। 46 ਕਿਲੋ ਅੰਡਰ 17 (ਲੜਕੇ) ਵਿੱਚ ਅੰਮ੍ਰਿਤ (ਫਤਿਹਗੜ੍ਹ ਸਾਹਿਬ), ਆਂਚਲ (ਅੰਮਿਤਸਰ) ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।
ਅਥਲੈਟਿਕਸ ਦੇ ਉਮਰ ਵਰਗ 50 ਸਾਲ ਤੋਂ ਵੱਧ (ਮਹਿਲਾ) ਈਵੈਂਟ 400 ਮੀਟਰ ਦੇ ਫਾਈਨਲ ਵਿੱਚ ਪਰਮਜੀਤ ਕੌਰ (ਸੰਗਰੂਰ), ਦਵਿੰਦਰ ਕੌਰ (ਹੁਸ਼ਿਆਰਪੁਰ) ਅਤੇ ਮਨਜੀਤ ਕੌਰ (ਲੁਧਿਆਣਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। 41 ਤੋਂ 50 (ਮਹਿਲਾ) ਈਵੈਂਟ (ਸ਼ਾਟਪੁਟ) ਦੇ ਫਾਈਨਲ ਵਿੱਚ ਕਸ਼ਮੀਰ ਕੌਰ (ਫਤਿਹਗੜ੍ਹ ਸਾਹਿਬ), ਸਤਵੰਤ ਕੌਰ (ਅੰਮ੍ਰਿਤਸਰ) ਅਤੇ ਕੰਵਲਜੀਤ ਕੌਰ (ਮੁਹਾਲੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਸ਼ਾਟਪੁਟ (ਪੁਰਸ਼) ਦੇ ਫਾਈਨਲ ਵਿੱਚ ਮਲਕੀਤ ਸਿੰਘ (ਮੁਹਾਲੀ), ਗੁਰਬੀਰ ਸਿੰਘ (ਮਾਨਸਾ) ਅਤੇ ਗਮਦੂਰ ਸਿੰਘ (ਬਰਨਾਲਾ) ਨੇ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਸੁਨਾਮ ’ਚ ਹੋ ਰਹੇ ਵੇਟ ਲਿਫਟਿੰਗ ਦੇ ਫਾਈਨਲ ਦੇ ਅੰਡਰ-21 (ਲੜਕੀਆਂ) ਭਾਰ ਵਰਗ 45 ਕਿਲੋ ਵਿੱਚ ਵਰੀ ਪੁਰੀ (ਲੁਧਿਆਣਾ) ਨੇ ਪਹਿਲਾ, ਸੋਨਮ (ਸੰਗਰੂਰ) ਨੇ ਦੂਸਰਾ ਸਥਾਨ ਹਾਸਲ ਕੀਤਾ। 49 ਕਿਲੋ ਵਿੱਚ ਜਸਕਰਨਪ੍ਰੀਤ ਕੌਰ (ਬਠਿੰਡਾ) ਨੇ ਪਹਿਲਾ, ਸ਼ਿਵਾਨੀ ਰਾਣੀ (ਸੰਗਰੂਰ) ਨੇ ਦੂਜਾ ਸਥਾਨ ਹਾਸਲ ਕੀਤਾ। (ਰੋਲਰ ਸਕੇਟਿੰਗ) ਰਿੰਕ ਰੋਡ ਰੇਸ 500+ਡੀ ਦੇ ਅੰਡਰ-14 ਸਾਲ (ਲੜਕੇ) ਦੇ ਫਾਈਨਲ ਵਿੱਚ ਲਕਸ਼ਦੀਪ ਸਿੰਘ (ਸੰਗਰੂਰ), ਹੇਮਾਸ਼ ਕਾਂਸਲ (ਬਠਿੰਡਾ) ਅਤੇ ਪ੍ਰਭਕੀਰਤ ਸਿੰਘ ਧੀਮਾਨ (ਪਟਿਆਲਾ) ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਕਾਰਜਨੀਤ ਕੌਰ ਨੇ ਇੱਕ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ
ਘਨੌਰ (ਪੱਤਰ ਪ੍ਰੇਰਕ): ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਢੰਕਾਨਸੂ ਮਾਜਰਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਾਰਜਨੀਤ ਕੌਰ ਨੇ ਸਟੇਟ ਪੱਧਰੀ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਇੱਕ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਸੈਣੀ ਤੇ ਮੁੱਖ ਅਧਿਆਪਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਾਰਜਨੀਤ ਕੌਰ ਨੇ ਚੰਡੀਗੜ੍ਹ ਵਿੱਚ ਸਟੇਟ ਪੱਧਰੀ ਚੈਪੀਅਨਸ਼ਿਪ 2022 ਵਿੱਚੋਂ ਰੋਲਰ ਸਕੇਟਿੰਗ ਖੇਡ ਦੇ ਤਿੰਨ ਈਵੈਟਸ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਇੱਕ ਲੈਪ ਵਿੱਚ ਗੋਲਡ ਮੈਡਲ ਅਤੇ ਰਿੰਕ ਰੇਸ 5 ਅਤੇ 6 ਵਿੱਚ ਸਿਲਵਰ ਮੈਡਲ ਜਿੱਤੇ।