ਪੱਤਰ ਪ੍ਰੇਰਕ
ਲਹਿਰਾਗਾਗਾ, 19 ਮਾਰਚ
ਇੱਥੇ ਸਰਕਾਰੀ ਹਾਈ ਸਕੂਲ ਖੰਡੇਬਾਦ ਦੇ ਮੁੱਖ ਅਧਿਆਪਕ ਅਰੁਣ ਗਰਗ ਦੀ ਅਗਵਾਈ ਹੇਠ ਹੋਲੀ ਦਾ ਤਿਉਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਾਂਝੇ ਤੌਰ ’ਤੇ ਮਨਾਇਆ। ਇਸੇ ਤਰ੍ਹਾਂ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਅਤੇ ਲਿਟਲ ਸਟਾਰ ਬਚਪਨ ਪਲੇਅ ਸਕੂਲ ਲਹਿਰਾਗਾਗਾ ਵਿੱਚ ਅਧਿਆਪਕਾਂ ਨੇ ਹੋਲੀ ਉਤਸ਼ਾਲ ਨਾਲ ਮਨਾਈ, ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਇੱਕ ਦੂਸਰੇ ਦੇ ਰੰਗ ਲਗਾ ਕੇ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਨੇ ਹੋਲੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ।
ਰਾਜਪੁਰਾ (ਪੱਤਰ ਪ੍ਰੇਰਕ): ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਮੀਡੀਆ ਵਿਭਾਗ ਦੇ ਡੀਨ ਪ੍ਰੋ. ਬਲਜਿੰਦਰ ਸਿੰਘ ਗਿੱਲ, ਡਾ. ਮਨਦੀਪ ਕੌਰ ਅਤੇ ਡਾ. ਜਸਨੀਤ ਕੌਰ ਦੀ ਅਗਵਾਈ ਵਿੱਚ ਰੰਗਾਂ ਦੇ ਤਿਉਹਾਰ ਨੂੰ ਗ੍ਰੀਨ ਹੋਲੀ ਵੱਜੋਂ ਮਨਾਇਆ ਗਿਆ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਸੁਰੇਸ਼ ਨਾਇਕ ਅਤੇ ਡਾਇਰੈਕਟਰ ਸੁਖਬੀਰ ਸਿੰਘ ਥਿੰਦ ਨੇ ਵਿਦਿਆਰਥੀਆਂ ਨੂੰ ਬੂਟੇ ਵੰਡੇ।
ਕਲਾਕਾਰਾਂ ਨੂੰ ‘ਹੋਲੀ ਉਪਹਾਰ ਕੈਸ਼ ਐਵਾਰਡ ਚੈੱਕ’ ਵੰਡੇ
ਪਟਿਆਲਾ (ਪੱਤਰ ਪ੍ਰੇਰਕ): ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਵੱਲੋਂ ਭਾਸ਼ਾ ਭਵਨ ਵਿੱਚ ਆਯੋਜਿਤ ‘ਹੋਲੀ ਥੀਏਟਰ ਇਨਾਮ ਵੰਡ ਸਮਾਰੋਹ’ ਵਿੱਚ ਮੁੱਖ ਮਹਿਮਾਨ ਗੁਰਮਤਿ ਸਕਾਲਰ ਪ੍ਰਸਿੱਧ ਲੇਖਕ ਅਦਾਕਾਰ ਮਹਿੰਦਰ ਸਿੰਘ ਜੱਗੀ ਨੇ ਕਲਾਕਾਰਾਂ ਨੂੰ ‘ਹੋਲੀ ਉਪਹਾਰ ਕੈਸ਼ ਐਵਾਰਡ ਚੈੱਕ’ ਵੰਡੇ। ਸ੍ਰੀ ਜੱਗੀ ਨੇ ਇਸ ਮੌਕੇ ਪੇਸ਼ ਨਾਟਕਾਂ ਲੱਖੀ ਸ਼ਾਹ ਵਣਜਾਰਾ, ਇਕ ਵਿਚਾਰੀ ਮਾਂ ਆਦਿ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਦੀ ਅਦਾਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਨਟਾਸ ਪ੍ਰਧਾਨ ਗੁਰਬਚਨ ਸਿੰਘ ਕੱਕੜ ਨੇ ਦੱਸਿਆ ਕਿ ਨਟਾਸ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ 10 ਨੁੱਕੜ ਨਾਟਕਾਂ ‘ਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਮਾਨ ਭੱਤਾ ਵਜੋਂ 26500 ਰੁਪਏ ਦੇ ਕੈਸ਼ ਐਵਾਰਡ ਚੈੱਕ ਵੰਡੇ ਗਏ ਹਨ ਜਦ ਕਿ 8000 ਰੁਪਏ ਪ੍ਰਬੰਧਕੀ ਕਾਰਜਾਂ ਵੱਲੋਂ ਟੀਮ ਨੂੰ ਵੰਡੇ ਗਏ।