ਸਿਹਤ ਮੁਲਾਜ਼ਮ 5 ਨੂੰ ਬੰਦ ਰੱਖਣਗੇ ਸੇਵਾਵਾਂ

7 ਅਗਸਤ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਘੇਰਨਗੇ ਸਿਹਤ ਕਾਮੇ; ਸੰਘਰਸ਼ ਤੇਜ਼ ਕਰਨ ਦਾ ਐਲਾਨ

ਸਿਹਤ ਮੁਲਾਜ਼ਮ 5 ਨੂੰ ਬੰਦ ਰੱਖਣਗੇ ਸੇਵਾਵਾਂ

ਸਿਹਤ ਮੁਲਾਜ਼ਮ ਸਘੰਰਸ਼ ਕਮੇਟੀ ਦੇ ਆਗੂ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ।

ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 3 ਅਗਸਤ

ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਮਲੇਰਕੋਟਲਾ ਵਿੱਚ  ਹੋਈ, ਜਿਸ ਵਿੱਚ ਹੱਕੀ ਮੰਗਾਂ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਕੀਤਾ ਗਿਆ। ਕਮੇਟੀ ਦੇ ਕਨਵੀਨਰ ਕੁਲਵੀਰ ਸਿੰਘ ਮੋਗਾ ਤੇ ਗੁਲਜ਼ਾਰ ਖ਼ਾਨ ਨੇ ਦੱਸਿਆ ਕਿ ਕਮੇਟੀ ਵੱਲੋਂ ਪਿਛਲੇ ਸਮੇਂ ਨਵਨਿਯੁਕਤ 1263 ਹੈਲਥ ਵਰਕਰਾਂ ਦਾ ਪਰਖ਼ ਕਾਲ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰਨ ਤੇ ਠੇਕੇ ’ਤੇ ਕੰਮ ਕਰ ਰਹੀਆ ਫੀਮੇਲ ਵਰਕਰਾਂ ਨੂੰ ਰੈਗੂਲਰ ਕਰਨ ਤੇ ਬਾਕੀ ਸਾਰੇ ਸਿਹਤ ਕਾਮਿਆਂ ਨੂੰ ਕੋਵਿਡ-19 ਦੌਰਾਨ ਕੰਮ ਕਰਨ ਲਈ ਵਿਸ਼ੇਸ਼ ਭੱਤਾ ਦੇਣ ਦੀਆਂ ਮੁੱਖ ਮੰਗਾਂ ਸਬੰਧੀ ਵਿਰੋਧੀ ਧਿਰ ਦੇ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਸਨ। ਇਸ ਤੋਂ ਇਲਾਵਾ, ਸਿਵਲ ਸਰਜਨਾਂ ਨੂੰ ਮੰਗ ਪੱਤਰ ਦਿੱਤੇ ਗਏ ਸਨ ਤੇ 24 ਜੁਲਾਈ ਤੋਂ ਪੰਜਾਬ ਭਰ ਵਿੱਚ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ ਪਰ ਸਰਕਾਰ ਸੰਘਰਸ਼ ਦੀ ਅਣਦੇਖੀ ਕਰ ਰਹੀ ਹੈ।  ਇਸ ਲਈ 5 ਅਗਸਤ ਨੂੰ ਪੰਜਾਬ ਭਰ ਵਿੱਚ ਦੁਪਿਹਰ ਬਾਰਾਂ ਵਜੇ ਤੋਂ ਦੋ ਵਜੇ ਤੱਕ ਸਾਰੀਆਂ ਸਿਹਤ ਸੇਵਾਵਾਂ ਠੱਪ ਕਰਕੇ ਬਲਾਕ ਪੱਧਰੀ ਰੋਸ ਪ੍ਰਗਟਾਵੇ ਕੀਤੇ ਜਾਣਗੇ ਤੇ 7 ਅਗਸਤ ਨੂੰ ਸਿਹਤ ਕਾਮੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨਗੇ।

ਇਸ ਮੌਕੇ ਜਰਨੈਲ ਸਿੰਘ ਬਰਨਾਲਾ, ਨਿਰਪਾਲ ਸਿੰਘ ਕੌਹਰੀਆਂ, ਕਰਮਦੀਨ ਸੰਗਰੂਰ, ਕੇਵਲ ਸਿੰਘ ਅਮਰਗੜ੍ਹ, ਸੁਖਪਾਲ ਸਿੰਘ, ਲਖਵਿੰਦਰ ਸਿੰਘ ਬਰਨਾਲਾ, ਅਸ਼ੋਕ ਕੁਮਾਰ, ਅਮਰੀਕ ਸਿੰਘ, ਨੀਰਜ ਕੁਮਾਰ, ਜਰਨੈਲ ਸਿੰਘ ਕੌਹਰੀਆਂ, ਗੁਰਵਿੰਦਰ ਸਿੰਘ, ਅਮਰੀਕ ਸਿੰਘ ਆਦਿ ਆਗੂ ਹਾਜ਼ਰ ਸਨ।

ਸਿਹਤ ਕਰਮਚਾਰੀ ਭੁੱਖ ਹੜਤਾਲ ’ਤੇ ਡਟੇ

ਸੰਗਰੂਰ: ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਫ਼ੈਸਲੇ ਅਨੁਸਾਰ ਸਿਹਤ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਇੱਥੇ ਸਿਵਲ ਸਰਜਨ ਦਫ਼ਤਰ ਅੱਗੇ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ 11ਵੇਂ ਦਿਨ ’ਚ ਦਾਖ਼ਲ ਹੋ ਗਈ ਹੈ। ਹੜਤਾਲ ਵਿੱਚ ਹਿੱਸਾ ਲੈ ਰਹੇ ਮਲਟੀਪਰਪਜ਼ ਹੈਲਥ ਕਾਮਿਆਂ ਨੇ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਹਲਕਿਆਂ ਦੇ ਵਿਧਾਇਕਾਂ, ਸਿਵਲ ਸਰਜਨਾਂ ਅਤੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਪਰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਛੇ ਅਗਸਤ ਤੱਕ ਭੁੱਖ ਹੜਤਾਲ ਰੱਖੀ ਜਾਏਗੀ ਅਤੇ ਸੱਤ ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦਾ ਪਟਿਆਲਾ ਵਿਚ ਮੋਤੀ ਮਹਿਲ ਘੇਰਿਆ ਜਾਵੇਗਾ। -ਗੁਰਦੀਪ ਸਿੰਘ ਲਾਲੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All