ਧੂਰੀ: ਸੰਤ ਨਿਰੰਕਾਰੀ ਮੰਡਲ, ਧੂਰੀ ਵੱਲੋਂ ਆਯੁਰਵੈਦਿਕ ਰਤਨ ਵੈਦ ਮੰਗਤ ਰਾਏ ਸਿੰਗਲਾ ਦੇ ਸਹਿਯੋਗ ਦੇ ਨਾਲ ਮੁਫ਼ਤ ਆਯੂਰਵੈਦਿਕ ਸਿਹਤ ਜਾਂਚ ਕੈਂਪ ਲਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ ਤਿਰਲੋਕ ਸਿੰਘ ਤੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਕੈਂਪ ਲਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਕੈਂਪ ਦੌਰਾਨ ਡਾ. ਮਲਕੀਤ ਸਿੰਘ ਪੇਟ ਦੇ ਰੋਗਾਂ ਦੇ ਮਾਹਿਰ, ਡਾ. ਅਮਨ ਕੌਸ਼ਲ ਚਮੜੀ ਰੋਗਾਂ ਦੇ ਮਾਹਿਰ, ਡਾ. ਰਜਨੀ ਬਾਲਾ ਔਰਤਾਂ ਦੇ ਰੋਗਾਂ ਦੀ ਮਾਹਿਰ, ਡਾ. ਕਮਲਦੀਪ ਬੀ.ਏ.ਐਮ.ਐਸ, ਡਾ. ਰੇਣੂਕਾ ਕਾਂਸਲ ਅਤੇ ਡਾ. ਸੁਨੀਧਿਕਾ ਗੁਪਤਾ ਵੱਲੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਧੂਰੀ ਦੇ ਕਨਵੀਨਰ ਵਿਨੋਦ ਕੁਮਾਰ, ‘ਆਪ’ ਆਗੂ ਡਾ. ਅਨਵਰ ਭਸੌੜ, ਸਤਿੰਦਰ ਸਿੰਘ ਚੱਠਾ, ਵਿਕਾਸ ਜੈਨ, ਸੰਦੀਪ ਤਾਇਲ, ਗੁਰਪ੍ਰੀਤ ਗਿੱਲ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ