ਪੱਤਰ ਪ੍ਰੇਰਕ
ਡਕਾਲਾ, 5 ਅਕਤੂਬਰ
ਦਸਵੰਧ ਹੈਲਪ ਗਰੁੱਪ ਨੇ ਪਿੰਡ ਧਰਮਹੇੜੀ ਵਿੱਚ ਸਿਹਤ ਜਾਂਚ ਤੇ ਖੂਨਦਾਨ ਕੈਂਪ ਲਗਾਇਆ। ਸਰਕਾਰੀ ਰਾਜਿੰਦਰਾ ਹਸਪਤਾਲ ਦੀ ਟੀਮ ਨੇ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ 40 ਯੂਨਿਟ ਖ਼ੂਨ ਇਕੱਤਰ ਕੀਤਾ। ਕੈਂਪ ਵਿੱਚ ਮਾਹਿਰ ਡਾਕਟਰਾਂ ਨੇ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਤੇ ਦਵਾਈਆਂ ਦਿੱਤੀਆਂ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਪ੍ਰੋ. ਡਾ. ਬਲਜਿੰਦਰ ਕੌਰ, ਦਲਜੀਤ ਸਿੰਘ ਦਾਨੀਪੁਰ, ਸਾਬਕਾ ਸਰਪੰਚ ਮਹਿਲ ਸਿੰਘ, ਹਰਭਜਨ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਹਰਚਰਨ ਸਿੰਘ, ਮਲਕੀਤ ਸਿੰਘ ਚੀਮਾ ਤੇ ਗੁਰਨਾਮ ਸਿੰਘ ਹਾਜ਼ਰ ਸਨ।