ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਨਵੰਬਰ
ਇਥੇ ਮਦੇਵੀ ਰੋਡ ‘ਤੇ ਸਥਿਤ ਮੁਹੱਲਾ ਗਿਆਰਵੀਂ ਵਾਲਾ ਵਿਖੇ ਲੰਘੀ ਰਾਤ ਚੋਰਾਂ ਨੇ ਘਰ ਦੇ ਜਿੰਦਰੇ ਤੋੜ ਕੇ ਸੋਨਾ-ਚਾਂਦੀ ਸਮੇਤ 2 ਲੱਖ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕਰ ਲਈ। ਪੁਲੀਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਮੁਖੀ ਅਜੇ ਵਰਮਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਚਿੰਤਪੁਰਨੀ ਗਿਆ ਸੀ। ਉਸ ਨੂੰ ਗੁਆਂਢੀਆਂ ਨੇ ਫ਼ੋਨ ’ਤੇ ਉਸ ਦੇ ਘਰ ਦੇ ਮੁੱਖ ਦਰਵਾਜ਼ੇ ਦੇ ਟੁੱਟਣ ਦੀ ਜਾਣਕਾਰੀ ਦਿੱਤੀ। ਉਸ ਨੇ ਗੁਆਂਢੀਆਂ ਨੂੰ ਘਰ ਅੰਦਰ ਜਾ ਕੇ ਦੇਖਣ ਲਈ ਕਿਹਾ ਜਦ ਗੁਆਂਢੀਆਂ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਕਮਰਿਆਂ ਦੇ ਜਿੰਦਰੇ ਵੀ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਨੇ ਜਦ ਵਾਪਸ ਆ ਕੇ ਦੇਖਿਆ ਤਾਂ ਅਲਮਾਰੀ ਸਮੇਤ ਬਾਕਸ ਬੈੱਡਾਂ ਦੇ ਸਾਰੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ’ਚ ਪਏ ਕਰੀਬ 12 ਤੋਲੇ ਸੋਨੇ ਅਤੇ 800 ਗ੍ਰਾਮ ਦੇ ਕਰੀਬ ਚਾਂਦੀ ਦੇ ਗਹਿਣਿਆਂ ਸਮੇਤ 1.80 ਲੱਖ ਰੁਪਏ ਦੀ ਨਕਦੀ ਗ਼ਾਇਬ ਸੀ। ਉਸ ਨੇ ਦੱਸਿਆ ਕਿ ਪੁਲੀਸ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।