ਪੱਤਰ ਪ੍ਰੇਰਕ
ਸ਼ੇਰਪੁਰ, 1 ਮਈ
ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ‘ਆਪ’ ਦੇ ਪੁਰਾਣੇ ਆਗੂ ‘ਹੈਪੀ ਔਲਖ’ ਨੂੰ ਹਲਕਾ ਮਹਿਲ ਕਲਾਂ ਨਾਲ ਸਬੰਧਤ ਬਲਾਕ ਸ਼ੇਰਪੁਰ ਦੇ 21 ਪਿੰਡਾਂ ਦਾ ਦਫ਼ਤਰ ਇੰਚਾਰਜ ਲਾਏ ਜਾਣ ਮਗਰੋਂ ਲੋਕਾਂ ਨੂੰ ਆਪਣੇ ਕੰਮ ਧੰਦੇ ਕਰਵਾਉਣ ਸੌਖੇ ਹੋ ਗਏ ਹਨ। ਜਾਣਕਾਰੀ ਅਨੁਸਾਰ ਇਲਾਕੇ ਦੇ ਨੌਜਵਾਨਾਂ ਨੇ ਭਰਵੀਂ ਮੀਟਿੰਗ ਕਰਨ ਮਗਰੋਂ ਵਿਧਾਇਕ ਪੰਡੋਰੀ ਨਾਲ ਉਨ੍ਹਾਂ ਦੇ ਗ੍ਰਹਿ ਵਿੱਚ ਮੁਲਾਕਾਤ ਕੀਤੀ। ਮੀਟਿੰਗ ਵਿੱਚ ਡੂੰਘੀਆਂ ਵਿਚਾਰਾਂ ਕਰਨ ਮਗਰੋਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਝੰਡਾ ਲੈ ਕੇ ਚੱਲੇ ‘ਹੈਪੀ ਔਲਖ ਸ਼ੇਰਪੁਰ’ ਨੂੰ 21 ਪਿੰਡਾਂ ਦਾ ਦਫ਼ਤਰ ਇੰਚਾਰਜ ਲਾਏ ਜਾਣ ’ਤੇ ਸਹਿਮਤੀ ਹੋ ਗਈ।