ਪੱਤਰ ਪ੍ਰੇਰਕ
ਭਵਾਨੀਗੜ੍ਹ, 21 ਜੂਨ
ਇੱਥੇ ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ ਤਾਂ ਮੁੱਖ ਮੰਤਰੀ ਨੂੰ ਸੜਕ ਕੰਢੇ ਖੜ੍ਹੇ ਵਾਤਾਵਰਨ ਪ੍ਰੇਮੀ ਮਨਦੀਪ ਬਾਂਸਲ ਨੇ ਪਾਣੀ ਦੀ ਸੰਭਾਲ ਸਬੰਧੀ ਪੱਤਰ ਸੌਂਪਿਆ।
ਜਦੋਂ ਮਨਦੀਪ ਬਾਂਸਲ ਨੇ ਦੂਰੋਂ ਹੀ ਪੱਤਰ ਲਹਿਰਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ਼ਾਰਾ ਕੀਤਾ ਤਾਂ ਉਨ੍ਹਾਂ ਆਪਣਾ ਕਾਫਲਾ ਰੋਕ ਕੇ ਇਹ ਪੱਤਰ ਹਾਸਲ ਕੀਤਾ। ਉਨਾਂ ਨੇ ਪੱਤਰ ਦਾ ਹੈਡਿੰਗ ਪੜ੍ਹ ਕੇ ਮਨਦੀਪ ਬਾਂਸਲ ਨੂੰ ਹੱਥ ਦਾ ਇਸ਼ਾਰਾ ਕਰ ਕੇ ਖੁਸ਼ੀ ਜ਼ਾਹਰ ਕੀਤੀ। ਇਸ ਸਬੰਧੀ ਮਨਦੀਪ ਬਾਂਸਲ ਨੇ ਦੱਸਿਆ ਕਿ ਇਸ ਪੱਤਰ ਵਿੱਚ ਘਰਾਂ ਦੇ ਪਾਣੀ ਨੂੰ ਮੁੜ ਧਰਤੀ ਵਿੱਚ ਜਜ਼ਬ ਕਰਨ ਅਤੇ ਮੋਟਰਾਂ ਦੇ ਲੋਡ ਵਧਾਉਣ ਸਮੇਂ 10 ਬੂਟੇ ਲਗਾਉਣ ਦੀ ਲਾਜ਼ਮੀ ਸ਼ਰਤ ਰੱਖਣ ਸਮੇਤ ਕਈ ਸੁਝਾਅ ਦਿੱਤੇ ਹਨ।