ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਅਪਰੈਲ
ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ +1 ਆਰਟਸ ਅਤੇ +1 ਕਾਮਰਸ ਦਾ ਨਤੀਜਾ ਸ਼ਾਨਦਾਰ ਰਿਹਾ। ਇਸ +1 ਆਰਟਸ ਦੇ ਨਤੀਜੇ ਵਿੱਚੋਂ ਕਾਲਜ ਦੀ ਵਿਦਿਆਦਥਣ ਮਨਵੀਰ ਕੌਰ ਅਤੇ ਰਮਨਦੀਪ ਕੋਰ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ ਅਤੇ ਰਾਜਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿਚੋਂ ਸੁਖਦੀਪ ਕੌਰ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ ਅਤੇ ਗੁਰਪ੍ਰੀਤ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਕੀ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ ਨੇ ਸਾਰੇ ਵਿਦਿਆਰਥੀਆ ਨੂੰ ਵਧਾਈ ਦਿੱਤੀ। ਕਾਲਜ ਦੀ ਪ੍ਰਿੰਸੀਪਲ ਰੀਤੂ ਗੋਇਲ ਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਕੇ ਉਸ ਨੂੰ ਹਰ ਇੱਕ ਖੇਤਰ ਵਿਚ ਸਫਲ ਬਣਾਉਣਾ ਹੈ। ਉਪ ਚੇਅਰਮੈਨ ਵਿਜੇ ਕੁਮਾਰ ਅਤੇ ਜਨਰਲ ਸੈਕਟਰੀ ਪ੍ਰੇਮ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਸਾਡੀ ਸੰਸਥਾ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸੀਨੀਅਰ ਸੈਕੰਡਰੀ ਡਿਪਾਰਟਮੈਂਟ ਦੇ ਐੱਡਓਡੀ ਲੈਕਚਰਾਰ ਰਾਮਫਲ ਸਿੰਘ ਅਤੇ ਸਮੂਹ ਸਟਾਫ ਵੀ ਮੌਜੂਦ ਸੀ।