ਸ਼ੇਰਪੁਰ: ਪੀਐੱਸਈਬੀ ਐਂਪਲਾਈਜ਼ ਫੈੱਡਰੇਸ਼ਨ ਏਟਕ ਦੀ ਇੱਕ ਅਹਿਮ ਚੋਣ ਮੀਟਿੰਗ ਸਰਕਲ ਆਗੂ ਗੋਰਾ ਦਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਸਹਾਇਕ ਲਾਈਨਮੈਨ ਗੁਰਪ੍ਰੀਤ ਸਿੰਘ ਧੂਰੀ ਨੂੰ ਦਫ਼ਤਰ ਸ਼ੇਰਪੁਰ-2 ਦਾ ਪ੍ਰਧਾਨ ਚੁਣਿਆ ਗਿਆ। ਚੋਣ ਦੌਰਾਨ ਹਰਦੀਪ ਸਿੰਘ ਆਰ ਏ ਸਰਪ੍ਰਸਤ, ਭਗਵਾਨ ਸਿੰਘ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਰਸ਼ੀਦ ਮੁਹੰਮਦ, ਸਕੱਤਰ ਬਲਜੀਤ ਸਿੰਘ, ਸਹਾਇਕ ਸਕੱਤਰ ਜਸਪਾਲ ਸਿੰਘ, ਖਜ਼ਾਨਚੀ ਫੱਗਣ ਸਿੰਘ, ਸਹਾਇਕ ਖਜ਼ਾਨਚੀ ਗੁਰਪ੍ਰੀਤ ਸਿੰਘ ਚੁਣੇ ਗਏ। ਨਵ-ਨਿਯੁਕਤ ਪ੍ਰਧਾਨ ਸ੍ਰੀ ਧੂਰੀ ਨੇ ਕਿਹਾ ਕਿ ਉਹ ਜਥੇਬੰਦੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਿਭਾਉਂਦੇ ਹੋਏ ਪਾਵਰਕੌਮ ਮੁਲਾਜ਼ਮਾਂ ਦੇ ਭਖ਼ਦੇ ਮਸਲਿਆਂ ਲਈ ਲੜਾਈ ਲੜਨ ਦੇ ਨਾਲ-ਨਾਲ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਚੋਣ ਮੀਟਿੰਗ ਨੂੰ ਸ਼ੇਰਪੁਰ-1 ਦੇ ਪ੍ਰਧਾਨ ਗੁਰਮੁਖ ਸਿੰਘ, ਆਗੂ ਰਜਿੰਦਰ ਸਿੰਘ ਤੇ ਭਗਵਾਨ ਸਿੰਘ ਨੇ ਸੰਬੋਧਨ ਕੀਤਾ। -ਪੱਤਰ ਪ੍ਰੇਰਕ