ਲਹਿਰਾਗਾਗਾ: ਨੇੜਲੇ ਪਿੰਡ ਸੇਖੂਵਾਸ ਵਿੱਚ ਪਿੰਡ ਦੇ ਜੰਮਪਲ ਲੇਖਕ ਮਾਸਟਰ ਗੁਰਮੇਲ ਸਿੰਘ ਸ਼ਨੀ ਵੱਲੋਂ ਲਿਖਿਆ ਪਲੇਠਾ (ਨਬਿੰਧ ਸੰਗ੍ਰਹਿ) ‘ਉਡੀਕ’ ਰਿਲੀਜ਼ ਕੀਤਾ ਗਿਆ ਹੈ। ਪਿੰਡ ਦੀ ਉੱਘੀ ਸ਼ਖਸੀਅਤ ਮਾਸਟਰ ਜੋਗਾ ਸਿੰਘ ਨੇ ਲੋਕਾਂ ਦੀ ਹਾਜ਼ਰੀ ਵਿਚ ਇਸ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਜੋਗਾ ਸਿੰਘ ਨੇ ਕਿਹਾ ਕਿ ਗੁਰਮੇਲ ਸ਼ਨੀ ਨੇ ਆਪਣਾ ਬਚਪਨ ਅਤਿ ਦੀ ਗਰੀਬੀ ਵਿਚ ਗੁਜ਼ਾਰਿਆ ਅਤੇ ਗਰੀਬੀ ਦੇ ਦਰਦ ਨੂੰ ਉਸ ਨੇ ਬਹੁਤ ਨੇੜੇ ਤੋਂ ਦੇਖਿਆ ਹੈ। ਅੱਜਕੱਲ ਉਹ ਹਰਿਆਣਾ ਦੇ ਜ਼ਿਲ੍ਹਾ ਪਲਵਲ ਵਿਚ ਬਤੌਰ ਪੰਜਾਬੀ ਮਾਸਟਰ ਡਿਊਟੀ ਨਿਭਾ ਰਹੇ ਹਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ,ਸਰਪੰਚ ਮਾਇਆ ਕੌਰ, ਸਾਬਕਾ ਸਰਪੰਚ ਛੱਜੂ ਸਿੰਘ ਸਾਬਕਾ ਸਰਪੰਚ ਲੀਲਾ ਸਿੰਘ , ਗੁਰਚਰਨ ਸਿੰਘ, ਬਲਵੰਤ ਸਿੰਘ ਸੁਨਾਮ ਮਾਸਟਰ ਗੁਰਮੀਤ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ