ਮਸਤੂਆਣਾ ਸਾਹਿਬ: ਅਕਾਲ ਸੀਡ ਫਾਰਮ ਮਸਤੂਆਣਾ ਸਾਹਿਬ ਵਿੱਚ ਗਰੀਨ ਪੰਜਾਬ ਸੁਸਾਇਟੀ ਅਤੇ ਭਗਤ ਪੂਰਨ ਸਿੰਘ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਵੱਲੋਂ 23ਵਾਂ ਵਣ ਮਹਾਂਉਤਸਵ ਵਾਤਾਵਰਨ ਪ੍ਰੇਮੀ ਪਾਲਾ ਮੱਲ ਸਿੰਗਲਾ, ਗੁਰਪਾਲ ਸਿੰਘ ਗਿੱਲ ਅਤੇ ਸਰਬਜੀਤ ਸਿੰਘ ਬੱਟੂ ਦੀ ਦੇਖ-ਰੇਖ ਮਨਾਇਆ ਗਿਆ। ਸਮਾਜ ਸੇਵੀ ਮੋਹਨ ਸ਼ਰਮਾ ਨੇ ਮੁੱਖ ਮਹਿਮਾਨ, ਕੈਪਟਨ ਭੁਪਿੰਦਰ ਸਿੰਘ ਪੂਨੀਆ, ਜਸਵੰਤ ਸਿੰਘ ਖਹਿਰਾ ਸਕੱਤਰ ਕੌਂਸਲ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਤਰਲੋਚਨ ਸਿੰਘ ਚੀਮਾ ਨੇ ਕੀਤੀ। ਇਸ ਮੌਕੇ ਤੇ ਵੱਖ-ਵੱਖ ਪੰਚਾਇਤਾਂ ਅਤੇ ਕਲੱਬਾਂ ਨੂੰ 7000 ਬੂਟੇ ਵੰਡੇ ਗਏ। ਯੁਵਕ ਸੇਵਾਵਾਂ ਕਲੱਬ ਖੇੜੀ ਗਹਿਲਾਂ ਨੂੰ ਦਵਿੰਦਰਾ ਯਾਦਗਾਰੀ ਐਵਾਰਡ ਆਫ ਆਨਰ ਦੇ ਕੇ ਸਨਮਾਨਿਆ ਗਿਆ। -ਪੱਤਰ ਪ੍ਰੇਰਕ