ਪੱਤਰ ਪ੍ਰੇਰਕ
ਸ਼ੇਰਪੁਰ, 14 ਸਤੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਵਿੱਚ ਪੈਂਦੇ ਪਿੰਡ ਘਨੌਰ ਕਲਾਂ ਤੋਂ ਅੱਜ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਨੇ ਪੀਆਰਟੀਸੀ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਤਰੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਅਜਿਹੇ ਕਾਰਜ ਕਰਕੇ ਵਿਖਾਏ ਹਨ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਆਈਆਂ ਕਿਸੇ ਸਰਕਾਰਾਂ ਤੋਂ ਨਹੀਂ ਹੋ ਸਕੇ। ਇਸ ਮੌਕੇ ਪਿੰਡ ਘਨੌਰ ਕਲਾਂ ਦੇ ਉੱਦਮੀ ਕਿਸਾਨ ਜਸਵਿੰਦਰ ਸਿੰਘ ਤੇ ਸਰਪੰਚ ਭੀਲਾ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੇ ਓਐਸਡੀ ਓਂਕਾਰ ਸਿੰਘ ਅਤੇ ਆਪ ਆਗੂ ਸ੍ਰੀ ਕਾਤਰੋਂ ਦੀ ਸ਼ਲਾਘਾ ਕਰਦਿਆਂ ਕਿਹਾ ਨੇ ਪਹਿਲੀ ਵਾਰ ਉਨ੍ਹਾਂ ਦੇ ਪਿੰਡ ਵਿੱਚੋਂ ਦੀ ਸਰਕਾਰੀ ਬੱਸ ਦੌੜੇਗੀ। ਆਗੂਆਂ ਨੇ ਦੱਸਿਆ ਕਿ ਪੀਆਰਟੀਸੀ ਸੰਗਰੂਰ ਡਿੱਪੂ ਦੀ ਬੱਸ ਦਾ ਸ਼ੇਰਪੁਰ ਤੋਂ ਸੰਗਰੂਰ ਵੱਲ ਪਹਿਲਾ ਰੂਟ ਸਵੇਰੇ ਪੌਣੇ ਅੱਠ ਸ਼ੇਰਪੁਰ ਤੋਂ ਅਤੇ ਦੂਜਾ ਰੂਟ ਦੁਪਹਿਰ 1 ਵਜੇ ਸ਼ੇਰਪੁਰ ਤੋਂ ਚੱਲਣ ਦਾ ਹੈ ਜਦੋਂ ਇਸ ਰੂਟ ’ਤੇ ਦੋ ਗੇੜੇ ਆਉਣ ਜਾਣ ਦੇ ਹੋਣਗੇ।