ਲੌਂਗੋਵਾਲ: ਇਥੇ ਬਾਬਾ ਮੇਹਰ ਦਾਸ ਪਾਓ ਵਾਲਿਆਂ ਦੇ ਸਥਾਨ ’ਤੇ ਜਗਤ ਮਾਨਵ ਸੇਵਾ ਕੇਂਦਰ ਬਰੜਵਾਲ ਦੀ ਤਰਫੋਂ ਪਰਮਿੰਦਰ ਸਿੰਘ ਬਰੜਵਾਲ ਦੀ ਅਗਵਾਈ ਹੇਠ ਦੇਸੀ ਜੜ੍ਹੀ ਬੂਟੀਆਂ ਤੋਂ ਤਿਆਰ ਕੀਤੀਆਂ ਦਵਾਈਆਂ ਦਾ ਮੁਫ਼ਤ ਕੈਂਪ ਲਾਇਆ ਗਿਆ। ਲਗਭਗ 500 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੇ ਕੀਤੇ ਇਸ ਉਪਰਾਲੇ ਲਈ ਬਾਬਾ ਮੇਹਰ ਦਾਸ ਪਾਓ ਵਾਲਾ ਚੈਰੀਟੇਬਲ ਕਮੇਟੀ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਦੁੱਗਾਂ, ਚੇਅਰਮੈਨ ਗੁਰਸੇਵਕ ਸਿੰਘ, ਸਕੱਤਰ ਗੁਰਮੀਤ ਸਿੰਘ ਕੁੰਨਰਾਂ, ਮਿੱਠੂ ਸਿੰਘ ਸਮੇਤ ਪੂਰੀ ਕਮੇਟੀ ਵੱਲੋਂ ਸਮਾਜ ਸੇਵਕ ਪਰਮਿੰਦਰ ਸਿੰਘ ਬਰੜਵਾਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਲੌਂਗੋਵਾਲ, ਕੁਲਦੀਪ ਸਿੰਘ, ਜੋਸ਼ੀ, ਭੂਰਾ ਸਿੰਘ ਕਾਮਰੇਡ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ