ਖੇਤਰੀ ਪ੍ਰਤੀਨਿਧ
ਧੂਰੀ, 24 ਫਰਵਰੀ
ਸਿਟੀ ਧੂਰੀ ਦੀ ਪੁਲੀਸ ਨੇ ਤਲਾਕ ਲਏ ਬਿਨਾਂ ਧੋਖੇ ਵਿੱਚ ਰੱਖ ਕੇ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਔਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਕੇਸ਼ ਕੁਮਾਰ ਵਾਸੀ ਦਵਿੰਦਰ ਕਾਲੋਨੀ, ਧੂਰੀ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਵਿਆਹ ਦੇ ਮਾਮਲੇ ਵਿੱਚ ਉਸ ਨਾਲ ਧੋਖਾ ਹੋਣ ਦਾ ਖੁਲਾਸਾ ਕਰਦਿਆਂ ਕਿਹਾ ਕਿ 14 ਜਨਵਰੀ 2018 ਨੂੰ ਉਸ ਦਾ ਵਿਆਹ ਸ਼ਹਿਰ ਦੇ ਸੰਗਤਪੁਰਾ ਮੁਹੱਲੇ ਦੀ ਔਰਤ ਨਾਲ ਹੋਇਆ ਸੀ ਪਰ ਵਿਆਹ ਸਮੇਂ ਵਿਚੋਲੇ ਅਤੇ ਪਰਿਵਾਰ ਵੱਲੋਂ ਕਥਿਤ ਮਿਲੀਭੁਗਤ ਨਾਲ ਆਪਣੀ ਲੜਕੀ ਦੇ ਪਹਿਲਾਂ ਹੋਏ ਵਿਆਹ ਦੀ ਗੱਲ ਛੁਪਾ ਕੇ ਬਿਨਾਂ ਤਲਾਕ ਲਏ ਮੁੱਦਈ ਨਾਲ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। ਪੁਲੀਸ ਨੇ ਪੜਤਾਲ ਮਗਰੋਂ ਲੜਕੀ, ਉਸ ਦੇ ਪਿਤਾ ਤੇ ਵਿਚੋਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।