ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 17 ਸਤੰਬਰ
ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਬਰਾਂਚ ਬਲਾਕ ਦਿੜ੍ਹਬਾ ਦਾ ਚੋਣ ਇਜਲਾਸ ਗੁਰਜਿੰਦਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਪ੍ਰਾਇਮਰੀ ਸਿਹਤ ਕੇਂਦਰ ਕੌਹਰੀਆਂ ਵਿੱਚ ਹੋਇਆ। ਇਸ ਚੋਣ ਇਜਲਾਸ ਵਿੱਚ ਮੇਲਾ ਸਿੰਘ, ਜੀਤ ਸਿੰਘ ਬੰਗਾ ਪੁੰਨਾਵਾਲ, ਸੱਤਪਾਲ ਸਿੰਘ ਮੌੜ, ਸੁਖਦੇਵ ਸਿੰਘ ਮੌੜ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਜਲਾਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ ਯੂਨੀਅਨ ਵਲੋਂ ਲੰਮੇ ਸਮੇਂ ਤੋਂ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਉਥੇ ਹੀ ਇਜਲਾਸ ਵਿੱਚ ਸਰਬਸੰਮਤੀ ਨਾਲ ਬਲਾਕ ਬਰਾਂਚ ਦਿੜ੍ਹਬਾ ਦੀ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਜਸਵੀਰ ਸਿੰਘ ਗੁੱਜਰਾਂ ਸਿਹਤ ਵਿਭਾਗ, ਸਕੱਤਰ ਜਗਸੀਰ ਸਿੰਘ ਮੰਡੀ ਬੋਰਡ, ਖਜ਼ਾਨਚੀ ਜਸਵੀਰ ਸਿੰਘ ਜੰਗਲਾਤ ਵਿਭਾਗ, ਚੇਅਰਮੈਨ ਭਿੱਲਾ ਸਿੰਘ ਸਿਹਤ ਵਿਭਾਗ, ਮੀਤ ਪ੍ਰਧਾਨ ਕਸ਼ਮੀਰ ਸਿੰਘ ਜੰਗਲਾਤ ਵਿਭਾਗ, ਜੁਆਇੰਟ ਸਕੱਤਰ ਬੰਟੀ ਕੁਮਾਰ ਮੰਡੀ ਬੋਰਡ ਤੇ ਸੁਖਦੇਵ ਸਿੰਘ ਮੌੜ ਮੁੱਖ ਸਲਾਹਕਾਰ ਚੁਣੇ ਗਏ।