ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਨਵੰਬਰ
ਦੀ ਕਲਾਸ ਫੋਰ ਗੌਰਮਿੰਟ ਐੈਂਪਲਾਈਜ਼ ਯੂਨੀਅਨ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਸੂਬਾਈ ਫੈਸਲੇ ਮੁਤਾਬਕ 10 ਅਤੇ 11 ਨਵੰਬਰ ਨੂੰ ਡੀਸੀ ਦਫਤਰ ਅੱਗੇ ਭੁੱਖ ਹੜਤਾਲ ਕਰਨ ਉਪਰੰਤ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ 17 ਨਵੰਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਕਿ ਚੌਥਾ ਦਰਜਾ ਮੁਲਾਜ਼ਮਾਂ ਨੂੰ ਇਸ ਵਾਰ ਤਿਉਹਾਰੀ ਕਰਜ਼ਾ ਵੀ ਜਾਰੀ ਨਹੀਂ ਹੋਣ ਦਿੱਤਾ। ਕਰੋਨਾ ਯੋਧਿਆਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ, ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਕਰਮਚਾਰੀਆਂ, ਸਕਿਉਰਿਟੀ ਗਾਰਡਾਂ ਸਮੇਤ ਪਾਰਟ ਟਾਇਮ ਦੀਆਂ ਤਿੰਨ ਤਿੰਨ ਮਹੀਨਿਆਂ ਤੋਂ ਰੁੱਕੀਆਂ ਤਨਖਾਹਾਂ ਵੀ ਜਾਰੀ ਨਹੀਂ ਹੋਣ ਦਿੱਤੀਆਂ। ਮੀਟਿੰਗ ’ਚ ਯੂਨੀਅਨ ਆਗੂ ਰਮੇਸ ਕੁਮਾਰ, ਗੁਰਮੀਤ ਸਿੰਘ ਮਿੱਡਾ, ਹੰਸਰਾਜ ਦੀਦਾਰਗੜ੍ਹ, ਇੰਦਰ ਸ਼ਰਮਾ, ਸਰੀਫ ਮੁਹੰਮਦ,ਗੁਰਤੇਜ ਸਰਮਾਂ, ਕੇਵਲ ਸਿੰਘ ਗੁੱਜਰਾਂ,ਬਲਦੇਵ ਸਿੰਘ ਹਥਨ, ਗਮਧੂਰ ਸਿੰਘ ਅਤੇ ਸੀਤਾ ਰਾਮ ਸ਼ਰਮਾ ਸ਼ਾਮਲ ਹੋਏ।