ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਮਈ
ਇੱਥੇ ਮਾਲੇਰਕੋਟਲਾ ਐੱਫਸੀ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਫੈਸਲ ਯਾਮੀਨ ਦੀ ਪ੍ਰਧਾਨਗੀ ਵਿੱਚ ਕਰਵਾਇਆ ਜਾ ਰਿਹਾ ਪਹਿਲਾ ਚਾਰ ਦਿਨਾਂ ਆਲ ਓਪਨ ਦਿਨ-ਰਾਤ ਫੁਟਬਾਲ ਟੂਰਨਾਮੈਂਟ ਲੰਘੀ ਰਾਤ ਕਿਲਾ ਰਹਿਮਾਤਗੜ੍ਹ ਦੇ ਮਿਨੀ ਸਟੇਡੀਅਮ ਵਿੱਚ ਸ਼ੁਰੂ ਹੋਇਆ। ਫੁਟਬਾਲ ਟੂਰਨਾਮੈਂਟ ਦਾ ਉਦਘਾਟਨੀ ਮੈਚ ਮਾਲੇਰਕੋਟਲਾ ਫੁਟਬਾਲ ਕਲੱਬ ਅਤੇ ਪਟਿਆਲਾ ਫੁਟਬਾਲ ਕਲੱਬ ਦੇ ਵਿਚਕਾਰ ਹੋਇਆ। ਇਸ ਵਿੱਚ ਮਾਲੇਰਕੋਟਲਾ ਕਲੱਬ 3-1 ਦੇ ਨਾਲ ਜੇਤੂ ਰਿਹਾ। ਦੂਜਾ ਮੈਚ ਸਰਾਭਾ ਫੁਟਬਾਲ ਕੱਲਬ ਨੇ ਜਿੱਤਿਅ। ਪ੍ਰਬੰਧਕਾਂ ਮੁਤਾਬਕ ਟੂਰਨਾਮੈਂਟ ਦਾ ਫਾਈਨਲ ਮੈਚ 15 ਮਈ ਨੂੰ ਹੋਵੇਗਾ।