ਪਿੰਡ ਸ਼ੇਰੋਂ ’ਚੋਂ ਚਾਰ ਪਸ਼ੂ ਤੇ ਦੁਕਾਨ ’ਚੋਂ ਨਗਦੀ ਚੋਰੀ

ਪਿੰਡ ਸ਼ੇਰੋਂ ’ਚੋਂ ਚਾਰ ਪਸ਼ੂ ਤੇ ਦੁਕਾਨ ’ਚੋਂ ਨਗਦੀ ਚੋਰੀ

ਪਿੰਡ ਸ਼ੇਰੋਂ ਵਿੱਚ ਮੱਝਾਂ ਚੋਰੀ ਹੋਣ ਸਬੰਧੀ ਜਾਣਕਾਰੀ ਦਿੰਦਾ ਹੋਇਆ ਕਿਸਾਨ ਜੋਗਿੰਦਰ ਸਿੰਘ।

ਜਗਤਾਰ ਸਿੰਘ ਨਹਿਲ
ਲੌਂਗੋਵਾਲ, 1 ਜੁਲਾਈ

ਪਿੰਡ ਸ਼ੇਰੋਂ ਵਿੱਚ ਲੰਘੀ ਰਾਤ ਇੱਕ ਕਿਸਾਨ ਦੀਆਂ ਤਿੰਨ ਕੀਮਤੀ ਮੱਝਾਂ ਤੇ ਇੱਕ ਦੁਕਾਨ ਤੋਂ ਨਗਦੀ ਤੇ ਹੋਰ ਸਮਾਨ ਚੋਰੀ ਹੋ ਗਿਆ ਹੈ। ਪਿੰਡ ਸ਼ੇਰੋਂ ਦੇ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਸਾਹਮਣੇ ਆਪਣੇ ਪਸ਼ੂਆਂ ਵਾਲੇ ਵਾੜੇ ’ਚ ਪਸ਼ੂ ਬੰਨ੍ਹਦੇ ਹਨ। ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਸਵੇਰੇ ਪਸ਼ੂਆਂ ਨੂੰ ਚਾਰਾ ਪਾਉਣ ਬਾਗਲ ’ਚ ਗਿਆ ਤਾਂ ਉੱਥੇ ਬੰਨ੍ਹੀਆਂ ਤਿੰਨ ਕੀਮਤੀ ਮੱਝਾਂ ਤੇ ਇੱਕ ਕੱਟਰੂ ਆਪਣੇ ਕਿੱਲਿਆਂ ਤੋਂ ਗਾਇਬ ਸਨ ਉੱਥੇ ਕੇਵਲ ਸੰਗਲ ਹੀ ਲਮਕ ਰਹੇ ਸਨ। ਚੋਰਾਂ ਨੇ ਪਹਿਲਾਂ ਉਨ੍ਹਾਂ ਦੇ ਰਿਹਾਇਸ਼ੀ ਮਕਾਨ ਤੇ ਗਵਾਂਢੀਆਂ ਦੇ ਘਰਾਂ ਨੁੰ ਬਾਹਰੋਂ ਕੁੰਢੇ ਲਾ ਦਿੱਤੇ ਤੇ ਫੇਰ ਪਿੱਛੋਂ ਬਾਗਲ ਦੇ ਪਿਛਲੇ ਦਰਵਾਜ਼ੇ ਰਾਹੀਂ ਮੱਝਾਂ ਖੋਲ੍ਹ ਕੇ ਲੈ ਗਏ। ਇਸੇ ਤਰ੍ਹਾਂ ਦੂਜੀ ਚੋਰੀ ਦੀ ਵਾਰਦਾਤ ਇੱਥੋਂ ਵੱਡੇ ਬੱਸ ਅੱਡੇ ਕੋਲ ਦੁਕਾਨ ਕਰਦੇ ਕਮਲ ਕੁਮਾਰ ਨਾਲ ਵਾਪਰੀ ਹੈ। ਕਮਲ ਕੁਮਾਰ ਨੇ ਦੱਸਿਆ ਕਿ ਉਸਨੇ ਘਰ ਵਿੱਚ ਹੀ ਦੁਕਾਨ ਕੀਤੀ ਹੋਈ ਹੈ। ਅੱਜ ਸਵੇਰੇ ਜਦੋਂ ਉਹ ਉੱਠਿਆ ਤਾਂ ਉਸਦੀ ਦੁਕਾਨ ਦੇ ਗੱਲੇ ’ਚੋਂ ਚਾਰ ਹਜ਼ਾਰ ਰੁਪਏ ਦੇ ਕਰੀਬ ਨਗਦੀ ਤੇ ਖਾਣ ਪੀਣ ਦੀਆਂ ਵਸਤੂਆਂ ਗਾਇਬ ਸਨ। ਇਨ੍ਹਾਂ ਵਾਰਦਾਤਾਂ ਸਬੰਧੀ ਥਾਣਾ ਚੀਮਾ ’ਦੀ ਪੁਲੀਸ ਨੇ ਘਟਨਾ ਸਥਾਨ ਦੀ ਜਾਂਚ ਕਰ ਕੇ ਚੋਰਾਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All