ਮੂਨਕ
ਕਰਨਲ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਗਰੁੱਪ ਦੇ ਡਾਇਰੈਕਟਰ ਕਰਨਲ (ਰਿਟਾਇਰਡ) ਓ.ਪੀ. ਰਾਠੀ ਨੇ ਕੇਕ ਕੱਟਿਆ। ਉਨ੍ਹਾਂ ਨੇ ਇਸ ਪਛੜੇ ਇਲਾਕੇ ਵਿੱਚ ਸੰਨ 2000 ਵਿੱਚ ਸਿਰਫ ਇੱਕ ਸਕੂਲ ਦੀ ਸਥਾਪਨਾ ਕੀਤੀ ਸੀ ਜੋ ਕਿ ਅੱਜ ਪੂਰੇ ਗਰੁੱਪ ਦਾ ਰੂਪ ਧਾਰਨ ਕਰ ਚੁੱਕੀ ਹੈ। ਅੱਜ ਇਸ ਇੰਸਟੀਚਿਊਸਨ ਵਿੱਚ ਸਕੂਲ ਤੋਂ ਲੈ ਕੇ ਬੀ.ਐਡ, ਡਿਗਰੀ ਕਾਲਜ, ਸੈਨਿਕ ਕਾਲਜ, ਨਰਸਿੰਗ ਸਕੂਲ, ਫੀਜੀਕਲ ਕਾਲਜ ਆਦਿ ਸੰਸਥਾਵਾਂ ਚਲ ਰਹੀਆਂ ਹਨ। ਇਸ ਮੌਕੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਕਰਨਲ(ਰਿਟਾਇਰਡ) ਓ.ਪੀ. ਰਾਠੀ ਨੇ ਇਸ ਪ੍ਰੋਗਰਾਮ ਦੀ ਖੂਬ ਪ੍ਰਸ਼ੰਸਾ ਕੀਤੀ ।ਇਸ ਮੌਕੇ ਗਰੁੱਪ ਦੇ ਸਾਰੇ ਪ੍ਰਿੰਸਿਪਲ ਸਾਹਿਬਾਨ ਸੰਜੀਵ ਡਬਰਾਲ, ਸੁਮਿਤਰਾ ਰਾਠੀ, ਪੂਜਾ ਰਾਠੀ, ਹਰਜੀਤ ਕੌਰ ਅਤੇ ਕੁਲਦੀਪ ਸਿੰਘ, ਮੈਨੇਜਰ ਨਰੇਸ਼ ਰਾਠੀ ਅਤੇ ਅਧਿਆਪਕ ਸਾਹਿਬਾਨ ਹਾਜਰ ਸਨ। ਪੱਤਰ ਪ੍ਰੇਰਕ