ਸਨੌਰ: ਹਲਕਾ ਸਨੌਰ ਦੇ ਪਿੰਡ ਸੁਨਿਆਰਹੇੜੀ ਦੇ ਸਾਬਕਾ ਸਰਪੰਚ ਨਪਿੰਦਰ ਸਿੰਘ ਰਿੰਕੁ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਸਨੌਰ ਤੋਂ ‘ਆਪ’ ਉਮੀਦਵਾਰ ਹਰਮੀਤ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਨੇ ‘ਆਪ’ ’ਚ ਸ਼ਾਮਲ ਹੋਏ ਰਿੰਕੂ ਅਤੇ ਸਾਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ‘ਆਪ’ ਨੂੰ ਹੀ ਲੋਕ ਹਿੱਤਾਂ ਦੀ ਪਹਿਰੇਦਾਰ ਗਰਦਾਨਦਿਆਂ, ਔਰਤਾਂ ਅਤੇ ਨੌਜਵਾਨਾਂ ਨੂੰ ‘ਆਪ’ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ‘ਆਪ’ ਦੇ ਪੰਜਾਬ ਭਰ ’ਚ ਵਧ ਰਹੇ ਗਰਾਫ਼ ਦੇ ਤਹਿਤ ਹੀ ਲੋਕ ਇਸ ਪਾਰਟੀ ਨਾਲ਼ ਜੁੜ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਸਨੌਰ ਤੋਂ ਵੀ ‘ਆਪ’ ਉਮੀਦਵਾਰ ਹਰਮੀਤ ਪਠਾਣਮਾਜਰਾ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜਿਆ ਜਾ ਸਕੇ ਤਾਂ ਜੋ ‘ਆਪ’ ਦੀ ਸਰਕਾਰ ਬਣਨ ’ਤੇ ਸਰਵਪੱਖੀ ਵਿਕਾਸ ਕਰਵਾਇਆ ਜਾ ਸਕੇ। ਪਠਾਣਮਾਜਰਾ ਦੇ ਮੁੁੱਖ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਅੱਜ ਜਸਪ੍ਰੀਤ ਕੌਰ ,ਜਸਵਿੰਦਰ ਕੌਰ, ਬਲਜੀਤ ਸਿੰਘ, ਸੀਤਾ ਰਾਮ, ਅਮਰੀਕ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ, ਇੰਦਰਜੀਤ ਸਿੰਘ ,ਬਲਜੀਤ ਕੌਰ, ਨੀਲੂ, ਜਗਜਿੰਦਰ ਕੌਰ, ਚਰਨਜੀਤ ਕੌਰ, ਕੁਲਵੰਤ ਕੌਰ ਅਤੇ ਰਣਜੀਤ ਸਮੇਤ ਕਈ ਹੋਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ ’ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਨਰਿੰਦਰ ਤੱਖਰ, ਅਮਰ ਸੰਘੇੜਾ, ਹੈਪੀ ਅੰਬਰਸਰੀਆ, ਅਮਰਜੀਤ ਤੱਖਰ , ਅਵਤਾਰ ਸੁਨਿਆਰਹੇੜੀ ਅਤੇ ਗੁਰਜੰਟ ਸੁਨਿਆਰਹੇੜੀ ਆਦਿ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ