ਪੱਤਰ ਪ੍ਰੇਰਕ
ਸ਼ੇਰਪੁਰ, 18 ਅਕਤੂਬਰ
ਪਿੰਡ ਰਾਮਨਗਰ ਛੰਨਾਂ ਵਿਚ ਬੀਕੇਯੂ ਡਕੌਂਦਾ ਨੇ ਜਥੇਬੰਦੀ ਦੇ ਇਸਤਰੀ ਵਿੰਗ ਦੀ ਇਕਾਈ ਦਾ ਗਠਨ ਕੀਤਾ ਹੈ। ਇਸ ਤਹਿਤ ਸਤਵਿੰਦਰ ਕੌਰ ਖਹਿਰਾ ਨੂੰ ਪ੍ਰਧਾਨ ਤੇ ਮਹਿੰਦਰ ਕੌਰ ਗਿੱਲ ਨੂੰ ਜਰਨਲ ਸਕੱਤਰ ਚੁਣਿਆ ਗਿਆ ਹੈ। ਬੀਕੇਯੂ ਡਕੌਂਦਾ ਦੇ ਮੋਹਰੀ ਆਗੂ ਕਰਮਜੀਤ ਸਿੰਘ ਛੰਨਾ, ਗੁਰਪ੍ਰੀਤ ਸਿੰਘ ਛੰਨਾ ਅਤੇ ਬਲਜੀਤ ਕੌਰ ਵਿਰਕ ਦੀ ਹਾਜ਼ਰੀ ’ਚ ਕੀਤੀ ਚੋਣ ਦੌਰਾਨ ਸੀਨਅਰ ਮੀਤ ਪ੍ਰਧਾਨ ਸੁਖਵਿੰਦਰ ਕੌਰ, ਨਛੱਤਰ ਕੌਰ, ਰਾਣੀ ਕੌਰ (ਦੋਵੇਂ ਮੀਤ ਪ੍ਰਧਾਨ), ਸਹਾਇਕ ਸਕੱਤਰ ਮਹਿੰਦਰ ਕੌਰ ਬਾਠ, ਸਕੱਤਰ ਦਰਸ਼ਨ ਕੌਰ, ਖਜਾਨਚੀ ਅਮਰਜੀਤ ਕੌਰ, ਸ਼ੌਕੀਨਾ, ਬਲਜਿੰਦਰ ਕੌਰ, ਮੂਰਤੀ ਕੌਰ, ਗੁਰਮੀਤ ਕੌਰ, ਨਵਪ੍ਰੀਤ ਕੌਰ, ਬਲਵੰਤ ਕੌਰ, ਪ੍ਰੀਤਮ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਕਰਨੈਲ ਕੌਰ, ਹਰਜੀਤ ਕੌਰ, ਮਹਿੰਦਰ ਕੌਰ ਨੂੰ ਮੈਂਬਰਾਂ ਵਜੋਂ ਲਿਆ ਗਿਆ ਹੈ।
ਜਥੇਬੰਦੀ ਦੀ ਚੋਣ ਮਗਰੋਂ ਪਿੰਡ ਦੀ ਕਿਸਾਨ ਸਿਆਸਤ ਗਰਮਾਈ
ਇਸ ਚੋਣ ਮਗਰੋਂ ਪਿੰਡ ਵਿੱਚ ਬੀਕੇਯੂ ਡਕੌਂਦਾ ਜਥੇਬੰਦੀ ਦੀਆਂ ਨਵੀਂਆਂ ਮੈਂਬਰਾਂ ਦੇ ਪਿੰਡ ਦੇ ਕੁੱਝ ਪਰਿਵਾਰਾਂ ਨਾਲ ਪੁਰਾਣੀ ਸਾਂਝ ਦਰਮਿਆਨ ਤਰੇੜਾਂ ਪੈਣ ਦੀ ਚਰਚਾ ਛਿੜ ਗਈ ਹੈ।