ਅਮਰਗੜ੍ਹ: ਪਰਵਾਸੀ ਪੰਜਾਬੀ ਕਪੂਰ ਸਿੰਘ ਮਾਨ ਨੇ ਆਪਣੇ ਬਜ਼ੁਰਗ ਸ਼ਾਦੀ ਸਿੰਘ ਤੇ ਬਚਨ ਕੌਰ ਦੀ ਯਾਦ ਵਿਚ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਚੌਂਦਾ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਇਸ ਮੌਕੇ ਮਾਨ ਨੇ ਕਿਹਾ ਕਿ ਸਾਡੇ ਬਜ਼ੁਰਗ ਇਸ ਡਿਸਪੈਂਸਰੀ ਤੋਂ ਦਵਾਈਆਂ ਲੈਂਦੇ ਸਨ। ਇਸ ਡਿਸਪੈਂਸਰੀ ਦੀ ਤਰਸਯੋਗ ਹਾਲਤ ਵੇਖ ਉਨ੍ਹਾਂ ਮੁਰੰਮਤ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਨੂੰ ਵੀ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਚੇਅਰਮੈਨ ਹਰਬੰਸ ਸਿੰਘ ਨੇ ਕਿਹਾ ਕਿ ਸ੍ਰੀ ਕਪੂਰ ਸਿੰਘ ਦਾ ਸਿੱਖਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕੂਪਰ ਸਿੰਘ ਮਾਨ, ਬੀਬੀ ਭੁਪਿੰਦਰ ਕੌਰ ਅਤੇ ਡਿਸਪੈਂਸਰੀ ’ਚ ਦਵਾਈਆਂ ਲਈ ਯੋਗਦਾਨ ਪਾਉਣ ਵਾਲੇ ਨਿਰਮਲ ਸਿੰਘ ਢੀਂਡਸਾ ਦਾ ਵਿਸ਼ੇਸ਼ ਸਨਮਾਨ ਕੀਤਾ। -ਪੱਤਰ ਪ੍ਰੇਰਕ