ਪੱਤਰ ਪ੍ਰੇਰਕ
ਲਹਿਰਾਗਾਗਾ, 23 ਅਪਰੈਲ
ਪੁਲੀਸ ਨੇ ਲਹਿਰਾਗਾਗਾ ਦੇ ਹਰਚਰਨ ਨਗਰ ਦੇ ਵਾਸੀ ਰਮੇਸ਼ ਕੁਮਾਰ ਪੁੱਤਰ ਸ਼ਾਮ ਸੁੰਦਰ ਦੀ ਸ਼ਿਕਾਇਤ ’ਤੇ ਠੱਗੀ ਮਾਰਨ ਵਾਲੇ ਜਤਿੰਦਰ ਸਿੰਘ ਸੇਖੋਂ ਵਾਸੀ ਸੁਨਾਮ, ਲਖਵਿੰਦਰ ਸਿੰਘ ਤੇ ਲੱਚਰ ਖਾਂ ਗੋਰਾ ਖਾਂ ਵਾਸੀ ਲੇਹਲ ਕਲਾਂ ਥਾਣਾ ਲਹਿਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਕੱਪੜਾ ਵਪਾਰੀ ਦੁਕਾਨਦਾਰ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਲੇਹਲ ਕਲਾਂ ਦਾ ਗੋਰਾ ਖਾਂ ਉਸ ਦੀ ਲਹਿਰਾਗਾਗਾ ਦੇ ਮੁੱਖ ਬਾਜ਼ਾਰ ’ਚ ਕੱਪੜੇ ਦੀ ਦੁਕਾਨ ’ਤੇ ਕੱਪੜਾ ਲੈਣ ਆਉਂਦਾ ਸੀ ਅਤੇ ਉਸ ਨੂੰ ਗੁਮਰਾਹ ਕਰ ਕੇ ਕਾਲੇ ਰੰਗ ਦਾ ਘੋੜਾ 22.65 ਲੱਖ ’ਚ ਧੱਕੇ ਨਾਲ ਦਿਵਾ ਦਿੱਤਾ ਕਿ ਉਹ ਚੰਦ ਸਮੇਂ ’ਚ 27 ਲੱਖ 65 ਹਜ਼ਾਰ ਦਾ ਵੇਚ ਦੇਵੇਗਾ। ਇਸ ਮਗਰੋਂ ਉਸ ਨੇ ਵਪਾਰੀ ਤੋਂ 7.65 ਲੱਖ ਨਕਦ ਅਤੇ ਦੋ ਚੈੱਕ ਲੈ ਲਏ। ਘਰ ਆ ਕੇ ਜਦੋ ਉਸ ਨੇ ਘੋੜੇ ਨੂੰ ਨਹਾਇਆ ਤਾ ਕਾਲੇ ਰੰਗ ਦਾ ਘੋੜਾ ਅੰਦਰੋਂ ਲਾਲ ਰੰਗ ਦਾ ਨਿਕਲਿਆ। ਉਸ ਨੇ ਐੱਸਐੱਸਪੀ ਨੂੰ ਪੱਤਰ ਦੇ ਕੇ ਇਸ ਠੱਗੀ ਤੋਂ ਜਾਣੂ ਕਰਵਾਇਆ। ਸੁਨਾਮ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।