ਪੱਤਰ ਪ੍ਰੇਰਕ
ਲਹਿਰਾਗਾਗਾ, 17 ਮਈ
ਨੇੜਲੇ ਪਿੰਡ ਹਰਿਆਓ ’ਚ ਰਾਤ ਦੇ ਸਾਢੇ ਅੱਠ ਵਜੇ ਪਲਾਟ ਦੀ ਕੰਧ ਢਾਹੁਣ ਤੋਂ ਰੋਕਣ ਲਈ ਕੁੱਟਮਾਰ ਨਾਲ ਜ਼ਖ਼ਮੀ ਭੁਪਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਜਿਥੋਂ ਮੈਡੀਕਲ ਅਫ਼ਸਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਸੰਗਰੂਰ ਰੈਫਰ ਕਰ ਦਿੱਤਾ।
ਐਸਐਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਬਿੱਲੂ ਸਿੰਘ ਉਸ ਦੀ ਪਤਨੀ ਸ਼ਾਂਤੀ ਦੇਵੀ, ਲੜਕੇ ਜੱਗਾ ਸਿੰਘ ਤੇ ਅਮਨਦੀਪ ਸਿੰਘ, ਮਨਦੀਪ ਸਿੰਘ, ਗੋਬਿੰਦਾ ਸਿੰਘ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਰੂੜੀ ਵਾਲੇ ਪਲਾਟ ’ਚ ਕੂੜਾ ਸੁੱਟਣ ਗਈ ਤਾਂ ਉਸ ਨੇ ਦੇਖਿਆ ਸਾਰੇ ਮੁਲਜ਼ਮ ਕੰਧ ਢਾਹ ਰਹੇ ਸੀ ਉਨ੍ਹਾਂ ਨੇ ਮੁਲਜ਼ਮਾਂ ਨੂੰ ਕੰਧ ਢਾਹੁਣ ਤੋਂ ਰੋਕਿਆ ਤਾਂ ਉਨ੍ਹਾਂ ਦੋਹਾਂ ਦੀ ਮਾਰਕੁੱਟ ਕੀਤੀ। ਸੰਗਰੂਰ ਹਸਪਤਾਲ ’ਚ ਜ਼ਖ਼ਮੀਆਂ ਦਾ ਇਲਾਜ ਚਲ ਰਿਹਾ ਹੈ।