ਪੱਤਰ ਪ੍ਰੇਰਕ
ਡਕਾਲਾ, 19 ਅਪਰੈਲ
ਇਲਾਕੇ ਅੰਦਰ ਅੱਜ ਸ਼ਾਮੀਂ ਇਕ ਵਾਰ ਬੱਦਲਵਾਈ ਬਣ ਗਈ। ਕੁਝ ਚਿਰ ਮਗ਼ਰੋਂ ਜਲਦੀ ਹੀ ਮੌਸਮ ਫਿਰ ਆਮ ਵਾਂਗ ਸਾਫ਼ ਹੋਣ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਭਾਵੇਂ ਕਣਕ ਦੀ ਕਟਾਈ ਦਾ ਕੰਮ 95 ਫੀਸਦੀ ਨਿੱਬੜ ਗਿਆ ਹੈ, ਪਰ ਤੂੜੀ ਦੀ ਸਾਂਭ-ਸੰਭਾਲ ਦਾ ਕੰਮ ਹਾਲੇ 50 ਫੀਸਦੀ ਬਕਾਇਆ ਪਿਆ ਹੈ। ਵੱਖ-ਵੱਖ ਕਿਸਾਨਾਂ ਦੱਸਿਆ ਕਿ ਘੱਟੋ-ਘੱਟ ਦਸ ਦਿਨ ਮੌਸਮ ਖੁਸ਼ਕ ਤੇ ਸਾਫ਼ ਰਹਿਣਾ ਚਾਹੀਦਾ ਹੈ ਤਾਂ ਕਿ ਕਿਸਾਨ ਹਾੜ੍ਹੀ ਦਾ ਸਾਰਾ ਕੰਮ ਸੰਭਾਲ ਸਕਣ। ਹਲਕੇ ਦੇ ਕਈ ਪਿੰਡਾਂ ਦੇ ਵਾਸੀਆਂ ਨੇ ਬੱਦਲਵਾਈ ਦੇਖ ਕੇ ਕਣਕ ਵੱਢਣ ਦਾ ਵਿਚਾਰ ਵੀ ਬਦਲ ਦਿੱਤਾ।