ਦਿੱਲੀ ਗਏ ਕਿਸਾਨਾਂ ਨੂੰ ਪਿੱਛੇ ਫਿਕਰ ਕਰਨ ਦੀ ਲੋੜ ਨਹੀਂ: ਪਿਸ਼ੌਰ

ਦਿੱਲੀ ਗਏ ਕਿਸਾਨਾਂ ਨੂੰ ਪਿੱਛੇ ਫਿਕਰ ਕਰਨ ਦੀ ਲੋੜ ਨਹੀਂ: ਪਿਸ਼ੌਰ

ਲਹਿਰਾਗਾਗਾ ਵਿੱਚ ਰਿਲਾਇੰਸ ਪੰਪ ਅੱਗੇ ਧਰਨਾ ਦਿੰਦੀਆਂ ਹੋਈਆਂ ਕਿਸਾਨ ਬੀਬੀਆਂ।

ਰਮੇਸ਼ ਭਾਰਦਵਾਜ 

ਲਹਿਰਾਗਾਗਾ, 29 ਨਵੰਬਰ 

ਇਥੇ ਰਿਲਾਇੰਸ ਪੈਟਰੋਲ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਅੱਜ 60 ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਜਥੇਬੰਦੀ ਦੇ ਬਲਾਕ ਪ੍ਰਮੁੱਖ ਆਗੂਆਂ ਦੇ ਦਿੱਲੀ ਜਾਣ ਕਰਕੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਸੂਬਾ ਸਿੰਘ ਸੰਗਤਪੁਰਾ ਤੇ ਇਸਤਰੀ ਕਿਸਾਨ ਆਗੂ ਬੀਬੀ ਜਸ਼ਨਪ੍ਰੀਤ ਕੌਰ ਪਿਸ਼ੌਰ ਦੀ ਅਗਵਾਈ ’ਚ  ਕਿਸਾਨ ਜੋਸ਼ੋ ਖਰੋਸ਼ ਤੇ ਜਲਾਓ ਨਾਲ ਧਰਨੇ ਨੂੰ ਜਾਰੀ ਰੱਖ ਰਹੇ  ਹਨ। ਅੱਜ ਧਰਨੇ ਨੂੰ ਇਸਤਰੀ ਆਗੂ ਜਸ਼ਨਪ੍ਰੀਤ ਕੌਰ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਮੱਖਣ ਸਿੰਘ ਪਾਪੜਾ, ਬਲਜੀਤ ਕੌਰ ਲੇਹਲ ਕਲਾਂ, ਜਗਸੀਰ ਸਿੰਘ, ਰਾਮ ਸਿੰਘ ਚੋਟੀਆਂ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਰਾਜਧਾਨੀ ਦਿੱਲੀ ’ਚ ਧਰਨਾ ਦੇਣ ਗਏ ਕਿਸਾਨਾਂ ਨੂੰ ਆਪਣੀ ਖੇਤੀ ਤੇ ਘਰਾਂ ਦੀ ਰਾਖੀ ਫਿਕਰ ਕਰਨ ਦੀ ਲੋੜ ਨਹੀਂ ਹਨ ਕਿਉਂਕਿ ਉਨ੍ਹਾਂ ਦੀ ਰਾਖੀ ਲਈ ਲੋਕਲ ਜਥੇਬੰਦੀ ਸਮਰਥਕ ਪੁਰਨ ਤੌਰ ’ਤੇ ਚੇਤੰਨ ਹਨ। ਉਨ੍ਹਾਂ ਕਿਸਾਨਾਂ ਵੱਲੋਂ ਬਾਰਡਰ ’ਤੇ ਹੀ ਦਿੱਲੀ ਦੇ ਘਿਰਾਓ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀ ਦੇ ਅਖੌਤੀ  ਸ਼ਰਤਾਂ ਦੇ ਸੱਦੇ ਦੀ ਬਜਾਏ ਆਪਣੇ ਹਿੱਕ ਦੇ ਜ਼ੋਰ ’ਤੇ ਕੇਂਦਰ ਸਰਕਾਰ ਨੂੰ  ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਕੇ ਗੱਲਬਾਤ ਕਰਨ ਤੇ ਦੇਸ਼ ਦੇ ਪੰਜਾਬ ਸਣੇ ਕਿਸਾਨੀ ਦਿੱਲੀ ਚੱਲੋਂ ਸੰਘਰਸ਼ ’ਤੇ ਬਾਜ ਅੱਖ ਰੱਖਦੇ ਹੋਏ ਜਿੱਤਣ ਦੀ ਉਮੀਦ ’ਚ ਹਨ। ਉਨ੍ਹਾਂ ਕਿਹਾ ਕਿ ਦਿੱਲੀ ਗਈ ਲੀਡਰਸ਼ਿਪ ਮੋਦੀ, ਸ਼ਾਹ ਅਤੇ ਭਾਜਪਾਈਆਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹੇ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੀ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਕੇਸ ਕਿਸਾਨਾਂ ਦਾ ਮਨੋਬਲ ਨਹੀਂ ਡੇਗ ਸਕਦੇ ਸਗੋਂ ਹੋਰ ਮਜ਼ਬੂਤੀ ਦਿੰਦੇ ਹਨ। ਕਿਸਾਨ ਦੇਸ਼ ਦੀ ਅਸਲ ਆਜ਼ਾਦੀ ਲਈ ਸੰਘਰਸ਼ਸ਼ੀਲ ਹਨ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All