ਮੁਕੰਦ ਸਿੰਘ ਚੀਮਾ
ਸੰਦੌੜ, 8 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਬਿਸ਼ਨਗੜ੍ਹ ਗਰਿੱਡ ਅੱਗੇ ਧਰਨਾ ਲਾ ਕੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਵੱਲੋਂ ਦੋਸ਼ ਹੈ ਕਿ ਪਾਵਰਕੌਮ ਖੇਤਾਂ ਲਈ ਸਹੀ ਢੰਗ ਨਾਲ ਬਿਜਲੀ ਸਪਲਾਈ ਨਹੀਂ ਦੇ ਰਿਹਾ।
ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਪਹਿਲਾਂ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ ਪਰ ਇਸ ਮਹੀਨੇ ਤੋਂ ਇਕ ਦਿਨ ਛੱਡ ਕੇ 10 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਸੀ ਪਰ ਬੀਤੀ ਰਾਤ ਮਹਿਜ਼ ਦੋ ਘੰਟੇ ਹੀ ਬਿਜਲੀ ਛੱਡੀ ਗਈ ਤੇ ਬਕਾਇਆ ਰਹਿੰਦੀ ਸਪਲਾਈ ਦੇਣ ਤੋਂ ਵੀ ਪਾਵਰਕੌਮ ਨੇ ਇਨਕਾਰ ਕਰ ਦਿੱਤਾ। ਉਧਰ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਐਕਸੀਅਨ ਮਾਲੇਰਕੋਟਲਾ ਆਮੀਰ ਅਸ਼ਰਫ ਨੇ ਕਿ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਹੈ। ਕਿਸਾਨਾਂ ਨੇ ਉਨ੍ਹਾਂ ਨੂੰ ਰੋਜ਼ਾਨਾ ਬਿਜਲੀ ਸਪਲਾਈ ਬਾਰੇ ਮੰਗ ਪੱਤਰ ਵੀ ਦਿੱਤਾ।