ਪੱਤਰ ਪ੍ਰੇਰਕ
ਅਮਰਗੜ੍ਹ, 2 ਜੁਲਾਈ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਿਜਲੀ ਦੀ ਘੱਟ ਸਪਲਾਈ ਸਬੰਧੀ ਪਿੰਡ ਬਨਭੌਰਾ ਦੇ ਗਰਿੱਡ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ੍ਰੀ ਬਨਭੌਰਾ ਨੇ ਦੱਸਿਆ ਕਿ ਬਨਭੌਰਾ ਗਰਿੰਡ ਤੋਂ ਚੱਲਦੇ ਫੀਡਰ ਬਨਭੌਰੀ, ਭੈਣੀ, ਜੈਨਪੁਰ ਤੇ ਈਸੀ ਫੀਡਰਾਂ ਨੂੰ ਮੁਸ਼ਕਲ ਨਾਲ 5-6 ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ, ਜਿਸ ਕਾਰਨ ਫਸਲਾਂ ਸੁੱਕ ਰਹੀਆਂ ਹਨ। ਇਸ ਸਬੰਧੀ ਐੱਸਈ ਮੁਹੰਮਦ ਇਸਹਾਕ ਨੇ ਕਿਹਾ ਕਿ ਪਾਵਰ ਕੰਟਰੋਲਰ ਪਟਿਆਲਾ ਵੱਲੋਂ ਮਿਲਦੇ ਹੁਕਮਾਂ ਅਨੁਸਾਰ ਹੀ ਕੱਟ ਲਗਾਏ ਜਾਂਦੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨੂੰ ਜਲਦੀ ਹੀ ਬਿਜਲੀ ਦੀ ਸਪਲਾਈ ਪੂਰੀ ਦਿੱਤੀ ਜਾਵੇਗੀ।