ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਜਨਵਰੀ
ਇਥੋਂ ਦੇ ਭਾਜਪਾ ਦੇ ਸੀਨੀਅਰ ਬਜ਼ੁਰਗ ਆਗੂ ਦਲੀਪ ਚੰਦ ਪੰਸਾਰੀ ਦੇ ਭੋਗ ਤੇ ਸ਼ਰਧਾਂਜਲੀ ਸਮੇਂ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਘਿਰਾਓ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੋ ਦਰਜਨ ਦੇ ਕਰੀਬ ਆਗੁੂ ਸ਼ਰਧਾਂਜਲੀ ਵਾਲੇ ਸਥਾਨ ਸੌਰਵ ਕੰਪਲੈਕਸ ’ਚ ਸਵੇਰੇ ਤੋਂ ਬੈਠੇ ਰਹੇ। ਇਸ ਸਮੇਂ ਭਾਜਪਾ ਦੇ ਸੂਬਾਈ ਆਗੂ ਸਰਜੀਤ ਸਿੰਘ ਜਿਆਣੀ, ਅਸ਼ਵਨੀ ਸ਼ਰਮਾ, ਵਿਜੈ ਸਾਪਲਾ ਅਤੇ ਹੋਰਾਂ ਦੇ ਪਹੁੰਚਣ ਦੀ ਉਮੀਦ ਸੀ ਪਰ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਸਥਾਨਕ ਪ੍ਰਬੰਧਕਾਂ ਅਨੁਸਾਰ ਸੀਨੀਅਰ ਆਗੂਆਂ ਨੂੰ ਸਮਾਰੋਹ ਰੱਦ ਕਰਨ ਦੇ ਸੁਨੇਹੇ ਕਰਕੇ ਸੂਬਾਈ ਆਗੂ ਸ਼ਾਮਲ ਨਹੀਂ ਹੋਏ ਪਰ ਕੁਝ ਭਾਜਪਾ ਦੇ ਜ਼ਿਲ੍ਹਾ ਆਗੂ ਸਤਵੰਤ ਧਨੋਲਾ, ਗੁਰਮੀਤ ਹੰਢਾਆਇਆ, ਰਿਸੀ ਪਾਲ, ਕੁਲਭੂਸ਼ਨ ਦੀ ਆਮਦ ਨੂੰ ਲੈ ਕੇ ਕਿਸਾਨਾਂ ਨੇ ਸੈਂਕੜੇ ਦੀ ਗਿਣਤੀ ’ਚ ਕਿਸਾਨਾਂ ਨੇ ਸੌਰਵ ਕੰਪਲੈਕਸ ਦਾ ਘਿਰਾਓ ਕੀਤਾ ਅਤੇ ਸੜਕ ਨੂੰ ਰੋਕ ਕੇ ਧਰਨਾ ਦਿੱਤਾ। ਉਧਰ ਲੋਕਲ ਪੁਲੀਸ ਅਤੇ ਤਹਿਸੀਲਦਾਰ ਸੁਰਿੰਦਰ ਸਿੰਘ ਮੌਕੇ ’ਤੇ ਪਹੁੰਚੇ। ਇਸ ਮੌਕੇ ਕਿਸਾਨਾਂ ਨੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ ਭੁਟਾਲ ਦੀ ਅਗਵਾਈ ’ਚ ਸੌਰਵ ਕੰਪਲੈਕਸ ਦੇ ਬਾਹਰ ਨਾਅਰੇਬਾਜ਼ੀ ਕਰਕੇ ਮੋਦੀ ਖਿਲਾਫ਼ ਭੜਾਸ ਕੱਢੀ।