ਪੱਤਰ ਪ੍ਰੇਰਕ
ਮੂਨਕ, 28 ਫਰਵਰੀ
ਪ੍ਰੈੱਸ ਕਲੱਬ ਮੂਨਕ ਵੱਲੋਂ ਕਲੱਬ ਦੇ ਸਰਪ੍ਰਸਤ ਚਰਨਜੀਤ ਸੈਣੀ ਦੀ ਅਗਵਾਈ ਹੇਠ ਰਾਮਲੀਲਾ ਗਰਾਊਂਡ ਵਿੱਚ ਅੱਖਾਂ ਦੇ ਅਪਰੇਸ਼ਨ ਦਾ ਦੂਸਰਾ ਸਾਲਾਨਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਜੈਨ ਸਮਾਧੀ ਹਸਪਤਾਲ ਟੋਹਾਣਾ ਦੇ ਡਾਕਟਰਾਂ ਦੀ ਟੀਮ ਨੇ ਕਰੀਬ 400 ਮਰੀਜ਼ਾਂ ਦੀ ਜਾਂਚ ਕੀਤੀ ਅਤੇ 160 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ। ਇਸ ਕੈਂਪ ਦੌਰਾਨ ਐੱਸਐੱਮਓ ਦਾ ਚਾਰਜ ਸੰਭਾਲ ਰਹੇ ਡਾਕਟਰ ਮੋਹਿਤ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਸਮਾਧੀ ਹਸਪਤਾਲ ਟੋਹਾਣਾ ਦੇ ਚੇਅਰਮੈਨ ਨਰੇਸ਼ ਜੈਨ ਅਤੇ ਪ੍ਰਧਾਨ ਮਹੇਸ਼ ਜੈਨ ਦਾ ਪ੍ਰੈੱਸ ਕਲੱਬ ਮੂਨਕ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰ ਸੁਰਿੰਦਰ ਗਰਗ, ਕਲੱਬ ਦੇ ਪ੍ਰਧਾਨ ਨਰੇਸ਼ ਤਨੇਜਾ, ਰਾਂਝਾ ਰਾਮ ਵਰਤੀਆ, ਜੋਗਾ ਸਿੰਘ ਮਹਿਲ ਤੇ ਗਮਦੂਰ ਸਿੰਘ ਧਾਲੀਵਾਲ, ਪ੍ਰਕਾਸ਼ ਚੰਦ ਭੂੰਦੜ ਭੈਣੀ , ਗੁਰਮੀਤ ਆਸ਼ਟਾ ਤੇ ਬਿਰਜ ਲਾਲ ਜਾਖਲ, ਕੁਲਦੀਪ ਸਿੰਘ ਖੋਖਰ , ਓਮ ਪ੍ਰਕਾਸ਼ ਮਵਾਲ ਤੇ ਬਲਜਿੰਦਰ ਸਿੰਘ ਐਲ ਟੀ ਆਦਿ ਮੌਜੂਦ ਸਨ।