ਲਹਿਰਾਗਾਗਾ: ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਮੈਗਾ ਮੈਡੀਕਲ ਕੈਂਪ ਸਥਾਨਕ ਜੀ.ਪੀ.ਐਫ਼ ਧਰਮਸ਼ਾਲਾ ਵਿੱਚ ਲਗਾਇਆ ਗਿਆ। ਕੈਂਪ ਵਿੱਚ ਡਾ. ਐੱਸ.ਕੇ. ਜੈਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਪਰਗਟ ਸਿੰਘ ਤੇ ਡਾ. ਆਰਪੀ ਸਿੰਘ ਵੱਲੋਂ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਇਸ ਮੌਕੇ ਸਿਪਲਾ ਕੰਪਨੀ ਵੱਲੋਂ ਸਪਾਇਰੋ ਮੀਟਰ ਨਾਲ ਫੇਫੜਿਆਂ ਦੀ ਜਾਂਚ ਕੀਤੀ ਗਈ ਅਤੇ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਮਨੋਹਰ ਲਾਲ ਸਿੰਗਲਾ (ਅਗਰਵਾਲ ਸਮਾਜ ਤੇ ਰਾਜੇਸ਼ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਸੰਸਥਾਪਕ ਯਸ ਪੇਂਟਰ, ਪ੍ਰਧਾਨ ਸੁਰਿੰਦਰ ਗਰਗ, ਕੈਂਪ ਇੰਚਾਰਜ ਜਗਸੀਰ ਜਵਾਹਰਵਾਲਾ, ਤਰਸੇਮ ਸਿੰਗਲਾ ਤੇ ਲੱਭੂ ਰਾਮ ਗੋਇਲ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ