ਸ਼ੇਰਪੁਰ (ਪੱਤਰ ਪੇ੍ਰਕ): ਪਿੰਡ ਘਨੌਰੀ ਕਲਾਂ ਦੇ ਮਲਕੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਚਰਨਜੀਤ ਕੌਰ ਤੇ ਪੁੱਤਰ ਜਗਸੀਰ ਸਿੰਘ ਲੰਘੀ 16 ਅਕਤੂਬਰ ਤੋਂ ਲਾਪਤਾ ਹਨ। ਮਲਕੀਤ ਸਿੰਘ ਨੇ ਪਿੰਡ ਦੇ ਪੰਚਾਇਤ ਮੈਂਬਰ ਦੀ ਮੌਜੂਦਗੀ ਵਿੱਚ ਪੁਲੀਸ ਨੂੰ ਲਿਖਤੀ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਸ ਦੀ ਪਤਨੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ। ਉਸ ਨੇ ਕਿਹਾ ਕਿ ਇਸ ਸਬੰਧੀ ਸੂਚਨਾ ਸੰਗਰੂਰ ਨਾਲ ਸਬੰਧਤ ਪਿੰਡ ਘਨੌਰੀ ਕਲਾਂ ਦੀ ਪੰਚਾਇਤ ਕੋਲ ਪੁੱਜਦੀ ਕੀਤੀ ਜਾਵੇ।