ਧੂਰੀ: ਮੁਲਾਜ਼ਮ ਸੰਗਠਨ ਪੰਜਾਬ ਵੱਲੋਂ ਸੂਬਾ ਮੀਤ ਪ੍ਰਧਾਨ ਮੇਵਾ ਸਿੰਘ ਦੀ ਪ੍ਰਧਾਨਗੀ ਹੇਠ ਮੰਡਲ ਧੂਰੀ ਅਤੇ ਇਸ ਅਧੀਨ ਆਉਂਦੀਆਂ ਸਬ ਡਿਵੀਜ਼ਨਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਰਮਨਜੀਤ ਲਾਲੀ ਨੂੰ ਮੰਡਲ ਧੂਰੀ ਪ੍ਰਧਾਨ, ਜੱਗਾ ਸਿੰਘ ਮੀਤ ਪ੍ਰਧਾਨ, ਸਲੀਮ ਖਾਂ ਜਨਰਲ ਸਕੱਤਰ, ਜਗਜੀਤ ਸਿੰਘ ਸਹਾਇਕ ਸਕੱਤਰ, ਸੰਦੀਪ ਸਿੰਘ ਸੋਨੀ ਕੈਸ਼ੀਅਰ, ਮੁਹੰਮਦ ਸ਼ਰੀਫ ਸਹਾਇਕ ਕੈਸ਼ੀਅਰ, ਚਰਨਜੀਤ ਸਿੰਘ ਪ੍ਰੈੱਸ ਸਕੱਤਰ, ਬਲਦੇਵ ਸਿੰਘ ਦੇਬੀ ਮੁੱਖ ਸਲਾਹਕਾਰ, ਭੂਪਿੰਦਰ ਸਿੰਘ ਵਿੱਕੀ ਸਹਾਇਕ ਸਲਾਹਕਾਰ ਨਿਯੁਕਤ ਕੀਤੇ ਗਏ ਤੇ ਬਾਕੀ ਸਬ ਡਵੀਜ਼ਨਾਂ ਦੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ