ਰਮੇਸ਼ ਭਾਰਦਵਾਜ
ਲਹਿਰਾਗਾਗਾ, 31 ਜਨਵਰੀ
ਇਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਲਹਿਰਾਗਾਗਾ ’ਚ ਪੱਕੇ ਕਰਮਚਾਰੀਆਂ ਨੂੰ ਮਈ 2019 ਮਗਰੋਂ ਤਨਖਾਹ ਨਾ ਮਿਲਣ ਕਰਕੇ ਕਰਮਚਾਰੀ ਲਗਾਤਾਰ 14ਵੇਂ ਦਿਨ ਭੁੱਖ ਹੜਤਾਲ ’ਤੇ ਹਨ। ਪੰਜ ਕਰਮਚਾਰੀ ਗੁਰਮੀਤ ਸਿੰਘ, ਛੱਤਰਪਾਲ ਸਿੰਘ, ਦੀਪਕ ਕੁਮਾਰ, ਕੁਲਵੀਰ ਸਿੰਘ, ਯਾਦਵਿੰਦਰਪਾਲ ਸਿੰਘ ਭੁੱਖ ਹੜ੍ਹਤਾਲ ’ਤੇ ਬੈਠੇ। ਧਰਨਾਕਾਰੀ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਬਾਬਾ ਹੀਰਾ ਸਿੰਘ ਭੱਠਲ ਦੇ ਆਦਮਕੱਦ ਬੁੱਤ ਅੱਗੇ ਸ਼ਰਧਾ ਦੇ ਫੁੱਲ ਕੀਤੇ। ਉਨ੍ਹਾਂ ਸਰਕਾਰ ਤੋਂ ਸੁਤੰਰਤਰਤਾ ਸੰਗਰਾਮ ਬਾਬਾ ਹੀਰਾ ਸਿੰਘ ਭੱਠਲ ਦੀ ਯਾਦ ’ਚ ਬਣੇ ਇੰਜਨੀਅਰਿੰਗ ਕਾਲਜ ਨੂੰ ਬਚਾਉਣ ਦੀ ਅਪੀਲ ਕੀਤੀ। ਕਾਲਜ ’ਚ ਬੀਟੈਕ ਦੀ ਬਜਾਏ ਪੋਲੀਟੈਕਨਿਕ ਦੇ 60 ਵਿਦਿਆਰਥੀ ਰਹਿ ਗਏ ਹਨ।