ਲਹਿਰਾਗਾਗਾ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 28 ਫਰਵਰੀ ਨੂੰ ਪਟਿਆਲਾ ਵਿੱਚ ਇੱਕ ਜਨਵਰੀ 2004 ਤੋਂ ਬਾਅਦ ਬੰਦ ਹੋ ਚੁੱਕੀ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਰੈਲੀ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਕੋ ਕਨਵੀਨਰ ਪੰਜਾਬ ਜਸਵਿੰਦਰ ਸਿੰਘ ਜੱਸਾ ਪਸੋਰੀਆ ਲਹਿਰਾਗਾਗਾ ਨੇ ਦੱਸਿਆ ਕਿ ਹਰ ਜ਼ਿਲੇ ਵਿੱਚ 28 ਫਰਵਰੀ ਦੀ ਰੈਲੀ ਨੂੰ ਲੈ ਕੇ ਹਰ ਐੱਨਪੀਐੱਸ ਮੁਲਾਜ਼ਮ ਪੱਬਾਂ ਭਾਰ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਬੱਬੀ, ਗੁਰਛੈਬਰ ਸਿੰਘ, ਮਨਪ੍ਰੀਤ ਸਿੰਘ ਜਵਾਹਰਵਾਲਾ, ਹਰਭਜਨ ਹਰਿਆਉ, ਪ੍ਰਦੀਪ ਕੁਮਾਰ, ਗੁਰਮੀਤ ਸਿੰਘ ਹਾਜ਼ਰ ਸਨ।
-ਪੱਤਰ ਪ੍ਰੇਰਕ