ਪੱਤਰ ਪ੍ਰੇਰਕ
ਮੂਨਕ, 7 ਫਰਵਰੀ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹਿੱਤਾਂ ਲਈ ਨੁਕਸਾਨਦਾਇਕ ਦੱਸਦਿਆਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਮੁੱਦਾ ਰਹਿਤ ਸਿਆਸਤ ਕਰਨ ਵਾਲੇ ਲੋਕਾਂ ਨੂੰ ਕੋਰੀ ਨਾਂਹ ਕਰਨ ਦਾ ਹੌਸਲਾ ਦਿਖਾਉਣ। ਢੀਂਡਸਾ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਬਾਦਲਗੜ੍ਹ, ਬੰਗਾਂ, ਬੁਸ਼ੈਹਰਾ, ਸ਼ੇਰਗੜ੍ਹ ਸੀਂਹਾ ਸਿੰਘ ਵਾਲਾ, ਰਾਜਲਹੇੜੀ, ਡੂਡੀਆਂ, ਹਮੀਰਗੜ੍ਹ, ਭੂੰਦੜ ਭੈਣੀ ਅੰਦਰ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਸਿਆਸੀ ਮਾਹੌਲ ਬਣਿਆ ਹੋਇਆ ਹੈ ਤੇ ਜੋ ਸਥਿਤੀ ਉੱਭਰ ਕੇ ਸਾਹਮਣੇ ਆਈ ਹੈ, ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੋ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਮਹਾਗੱਠਜੋੜ ਦੇ ਸਹਿਯੋਗ ਬਿਨਾਂ ਸੂਬੇ ਅੰਦਰ ਸਰਕਾਰ ਨਹੀਂ ਬਣੇਗੀ। ਇਸ ਮੌਕੇ ਚਮਕੌਰ ਸਿੰਘ ਬਾਦਲਗੜ੍ਹ, ਗੁਰਦੀਪ ਸਿੰਘ ਮਕਰੋੜ ਸਾਹਿਬ, ਸੁਖਵੰਤ ਸਿੰਘ ਸਰਾਉ, ਕ੍ਰਿਸ਼ਨ ਸਿੰਘ ਬੰਗਾਂ, ਐਡਵੋਕੇਟ ਅੰਮ੍ਰਿਤਰਾਜ ਚੱਠਾ (ਬੀਜੇਪੀ), ਗਿਆਨ ਚੰਦ ਸੈਣੀ, ਸੁਰੇਸ਼ ਰਾਠੀ, ਮਨਦੀਪ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਅਹੁਦੇਦਾਰ, ਵਰਕਰ ਅਤੇ ਪਤਵੰਤੇ ਸੱਜਣ ਮੌਜੂਦ ਸਨ।
ਇਸੇ ਤਰ੍ਹਾਂ ਸ੍ਰੀ ਢੀਂਡਸਾ ਦੀ ਅਗਵਾਈ ਹੋਠ ‘ਆਪ’ ਅਤੇ ਕਾਂਗਰਸ ਸਮੇਤ ਹੋਰ ਵਰਕਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮੱਖਣ ਸਿੰਘ ਹਲਕਾ ਪ੍ਰਧਾਨ ਵਾਲਮੀਕ ਸਭਾ, ਸਿਪਾ ਉਪ ਪ੍ਰਧਾਨ,ਰਮੇਸ਼ ਕੁਮਾਰ, ਸੋਹਨ, ਲਛਮਣ ਸਿੰਘ, ਮੋਦਨ ਸਿੰਘ, ਸੁਰਿੰਦਰ ਕੁਮਾਰ, ਰਾਮਦਿਆ ਰਾਮ ਤੋਂ ਇਲਾਵਾ ਹੋਰ ਵੱਡੀ ਗਿਣਤੀ ਪਰਿਵਾਰਾਂ ਨੇ ਪਾਰਟੀ ਵਿਚ ਸ਼ਾਮਲ ਹੋ ਸ੍ਰੀ ਢੀਂਡਸਾ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਅਹਿਦ ਲਿਆ।
ਕਈ ਪਰਿਵਾਰ ‘ਆਪ ’ਚ ਸ਼ਾਮਲ
ਭਾਦਸੋਂ (ਨਿੱਜੀ ਪੱਤਰ ਪ੍ਰੇਰਕ): ਹਲਕਾ ਨਾਭਾ ’ਚ ‘ਆਪ’ ਉਮੀਦਵਾਰ ਦੇਵ ਮਾਨ ਦੀ ਅਗਵਾਈ ਹੇਠ ਹਲਕੇ ਦੇ ਕਈ ਕਾਂਗਰਸੀ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ ਸਿਆਸੀ ਪਾਲਾ ਬਦਲਣ ਵਾਲੀਆਂ ਵਿੱਚ ਜਗਤਾਰ ਸਿੰਘ, ਗੁਰਵਿੰਦਰ ਬਰਾੜ , ਗੋਗੀ ਟਿਵਾਣਾ, ਵੇਦ ਪਰਕਾਸ਼ ਡੱਲਾ , ਦਰਸ਼ਨ ਅਰੋੜਾ, ਸ਼ਿਲਪਾ ਮਿੱਤਲ , ਸ਼ਤੀਸ਼ ਗਰਗ ਰਾਇਸ ਮਿੱਲ ਐਸੋਸੀਏਸ਼ਨ ਦੇ ਨਾਂ ਸ਼ਾਮਲ ਹਨ। ਉਨ੍ਹਾਂ ਨੇ ਇਹ ਐਲਾਨ ‘ਆਪ’ ਪ੍ਰਧਾਨ ਭਗਵੰਤ ਮਾਨ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਭੈਣ ਦੀ ਅਤੇ ਨਾਭਾ ਦੇ ‘ਆਪ’ ਉਮੀਦਵਾਰ ਦੇਵ ਮਾਨ ਦੀ ਮੌਜੂਦਗੀ ’ਚ ਕੀਤਾ।