ਸੰਗਰੂਰ: ਪੰਜਾਬ ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੰਗਰੂਰ ਅਤੇ ਜ਼ੋਨ ਸੰਗਰੂਰ ਦੀ ਚੋਣ ਕੀਤੀ ਗਈ। ਇਸ ਵਿਚ ਬ੍ਰਾਂਚ ਦੇ ਪ੍ਰਧਾਨ ਰਜਿੰਦਰ ਸਿੰਘ ਅਕੋਈ ਸਾਹਿਬ, ਜਨਰਲ ਸਕੱਤਰ ਹਰਦੀਪ ਕੁਮਾਰ, ਵਿੱਤ ਸਕੱਤਰ ਗੁਰਜੰਟ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ, ਚੇਅਰਮੈਨ ਪਵਿੱਤਰ ਸਿੰਘ ਮੌੜ ਮੁੱਖ ਸਰਪ੍ਰਸਤ ਸਵਰਨ ਸਿੰਘ ਅਕਬਰਪੁਰ, ਸੀਨੀਅਰ ਮੀਤ ਪ੍ਰਧਾਨ ਸ੍ਰੀਨਿਵਾਸ ਅਤੇ ਜਗਸੀਰ ਸਿੰਘ ਜੱਗੀ ਨੂੰ ਚੁਣਿਆ ਗਿਆ। ਜ਼ਿਲ੍ਹਾ ਸੰਗਰੂਰ ਦੀ ਚੋਣ ਵਿਚ ਪ੍ਰਧਾਨ ਚਮਕੌਰ ਮਹਿਲਾਂ, ਜਨਰਲ ਸਕੱਤਰ ਪਵਿੱਤਰ ਸਿੰਘ ਮੌੜ, ਚੇਅਰਮੈਨ ਸ੍ਰੀਨਿਵਾਸ, ਮੁੱਖ ਸਲਾਹਕਾਰ ਸਵਰਨ ਸਿੰਘ ਅਕਬਰਪੁਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਅਕੌਈ ਸਾਹਿਬ, ਸਹਾਇਕ ਸਕੱਤਰ ਹਰਦੀਪ ਕੁਮਾਰ, ਮੀਤ ਪ੍ਰਧਾਨ ਹਰਬੰਸ ਸਿੰਘ, ਪ੍ਰਚਾਰ ਸਕੱਤਰ ਸਤਵੀਰ ਸਿੰਘ, ਗੁਰਤੇਜ ਸਿੰਘ ਭੜ੍ਹੋਂ, ਪ੍ਰੈਸ ਸਕੱਤਰ ਸਮਸ਼ੇਰ ਸਿੰਘ ਅਤੇ ਕਮੇਟੀ ਮੈਂਬਰ ਅਮਨਦੀਪ ਦਾਸ ਆਦਿ ਚੁਣੇ ਗਏ। -ਪੱਤਰ ਪ੍ਰੇਰਕ