ਪੱਤਰ ਪ੍ਰੇਰਕ
ਚੀਮਾ ਮੰਡੀ, 8 ਅਕਤੂਬਰ
ਸਥਾਨਕ ਬਿਜਲੀ ਗਰਿੱਡ ’ਤੇ ਐਂਪਲਾਈਜ਼ ਫੈਡਰੇਸ਼ਨ (ਚਾਹਲ) ਦੀ ਇੱਕ ਮੀਟਿੰਗ ਸਬ-ਡਿਵੀਜ਼ਨ ਚੀਮਾ ਦੇ ਪ੍ਰਧਾਨ ਸੁਖਵੰਤ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾਈ ਆਗੂ ਹਰਵਿੰਦਰ ਸਿੰਘ ਚੱਠਾ ਤੇ ਡਿਵੀਜ਼ਨ ਪ੍ਰਧਾਨ ਬਲਜੀਤ ਸਿੰਘ ਤੋਗਾਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਦੌਰਾਨ ਜਥੇਬੰਦੀ ਦੀ ਪੁਰਾਣੀ ਕਮੇਟੀ ਨੂੰ ਭੰਗ ਕਰ ਕੇ ਸਬ-ਡਿਵੀਜ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਪ੍ਰਧਾਨ ਜਗਵਿੰਦਰ ਸਿੰਘ ਚਹਿਲ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਕਾਲੀ, ਮੀਤ ਪ੍ਰਧਾਨ ਸੰਦੀਪ ਸਿੰਘ ਛਾਜਲੀ, ਸਕੱਤਰ ਮੇਜਰ ਸਿੰਘ ਜਖੇਪਲ, ਸਹਾਇਕ ਸਕੱਤਰ ਗੁਰਦੀਪ ਸਿੰਘ ਜਖੇਪਲ, ਖ਼ਜ਼ਾਨਚੀ ਹਰਕੇਵਲ ਸਿੰਘ ਤੋਲਾਵਾਲ ਤੇ ਸਲਾਹਕਾਰ ਬਲਵਿੰਦਰ ਸਿੰਘ ਮੈਦੇਵਾਸ ਨੂੰ ਚੁਣਿਆ ਗਿਆ। ਸੂਬਾਈ ਆਗੂ ਹਰਵਿੰਦਰ ਸਿੰਘ ਚੱਠਾ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਪ੍ਰਧਾਨ ਜਗਵਿੰਦਰ ਸਿੰਘ ਚਹਿਲ ਨੇ ਕਿਹਾ ਉਹ ਜਥੇਬੰਦੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਜੇਈ ਕਰਮਜੀਤ ਸਿੰਘ, ਕ੍ਰਿਸ਼ਨ ਸਿੰਘ ਜਖੇਪਲ, ਗੁਰਦਰਸ਼ਨ ਸਿੰਘ ਲਾਲੀ, ਰਾਜਵਿੰਦਰ ਸਿੰਘ ਰਾਜੀ, ਸਤਵਿੰਦਰ ਸਿੰਘ ਸੱਤੀ ਧਰਮਗੜ੍ਹ, ਕੁਲਵਿੰਦਰ ਸਿੰਘ ਮਾਨ ਤੇ ਬਲਰਾਮ ਕੈਸ਼ੀਅਰ ਵੀ ਹਾਜ਼ਰ ਸਨ।